CWG 2018: CGF ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕਰੇਗਾ ਭਾਰਤ

04/13/2018 1:43:52 PM

ਨਵੀਂ ਦਿੱਲੀ—ਦੋ ਭਾਰਤੀ ਐਥਲੀਟਸ ਨੂੰ 'ਨੋ ਨੀਡਲ ਪਾਲਿਸੀ ' ਦੇ ਉਲੰਘਨ ਦੇ ਕਾਰਨ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਕਰ ਵਾਪਸ ਭਾਰਤ ਭੇਜਣ 'ਤੇ ਸੀ.ਜੀ.ਐੱਫ. ਅਦਾਲਤ ਦੇ ਫੈਸਲੇ ਖਿਲਾਫ ਭਾਰਤੀ ਦਲ ਅਪੀਲ ਕਰੇਗਾ।

ਭਾਰਤੀ ਦਲ ਦੇ ਮੈਨੇਜਰ ਨਾਮਦੇਵ ਸ਼ਿਰਗਾਂਵਕਰ ਨੇ ਪ੍ਰੈੱਸ ਕਾਨਫਰੈਂਸ 'ਚ ਕਿਹਾ,' ਅਸੀਂ ਕੁਝ ਫੈਸਲਿਆਂ ਦੇ ਖਿਲਾਫ ਹਾਂ ਅਤੇ ਆਪਣੇ ਸਾਰੇ ਅਧਿਕਾਰੀਆਂ ਨਾਲ ਗੱਲ ਕਰਾਂਗੇ। ਅਸੀਂ ਇਨ੍ਹਾਂ ਫੈਸਲਿਆ ਦੇ ਖਿਲਾਫ ਅਪੀਲ ਕਰਾਂਗੇ, ਇਸ ਮੌਕੇ 'ਤੇ ਭਾਰਤ ਦੇ ਦਲ ਪ੍ਰਮੁੱਖ ਵਿਕਰਮ ਸਿਸੋਦੀਆ ਵੀ ਮੌਜੂਦ ਸਨ।

ਭਾਰਤੀ ਰੇਸ ਵਾਕਰ ਕੇਟੀ ਇਰਫਾਨ ਅਤੇ ਟ੍ਰਿਪਲ ਜੰਪਰ ਵੀ ਰਾਕੇਸ਼ ਬਾਬੂ ਦੇ ਬੈੱਡਰੂਮ ਚੋਂ ਸੂਈ ਬਰਾਬਦ ਹੋਣ ਦੇ ਬਾਅਦ ਖੇਡਾਂ ਤੋ ਬਾਹਰ ਕਰਕੇ ਭਾਰਤ ਰਵਾਨਾ ਕਰ ਦਿੱਤਾ ਗਿਆ ਹੈ, ਭਾਰਤੀ ਅਧਿਕਾਰੀਆਂ ਨੂੰ ਵੀ ਸੀ.ਜੀ.ਐੱਫ. ਨੇ ਸਖਤ ਫਟਕਾਰ ਲਗਾਈ ਹੈ।

ਭਾਰਤੀ ਐਥਲੇਟਿਕਸ ਟੀਮ ਦੇ ਮੈਨੇਜਰ ਰਵਿੰਦਰ ਚੌਧਰੀ ਨੇ ਕਿਹਾ,' ਬਹੁਤ ਕਨਫਿਊਜਨ ਹੈ, ਸਾਡੇ ਐਥਲੀਟ ਖਿਡਾਰੀਆਂ ਤੇ ਪਾਬੰਧੀ ਕਿਉਂ ਲਗਾਈ ਹੈ। ਇਸਦੀ ਪੁਸ਼ਟੀ ਕਿਵੇਂ ਕੀਤੀ, ਬਾਬੂ ਦੇ ਬੈਗ ਤੋਂ ਸੀਰਿੰਜ ਮਿਲਣ 'ਤੇ ਇਰਫਾਨ 'ਤੇ ਪਾਬੰਧੀ ਕਿਉਂ ਲਗਾਈ ਗਈ।

ਉਨ੍ਹਾਂ ਕਿਹਾ,'ਸੀ.ਜੀ.ਐੱਫ. ਨੂੰ ਇੰਨਾ ਯਕੀਨ ਕਿਵੇ ਹੈ ਕਿ ਦੋਨਾਂ ਖਿਡਾਰੀ ਇਕ ਹੀ ਸੀਰਿੰਜ ਦੀ ਵਰਤੋਂ ਕਰ ਰਹੇ ਸਨ। ਬਾਬੂ ਨੇ ਸਵੀਕਾਰ ਕੀਤਾ ਪਰ ਇਰਫਾਨ ਦਾ ਕੀ ਕਸੂਰ।