CWC : ਭਾਰਤ ਖਿਲਾਫ ਹਾਰ ਤੋਂ ਬਾਅਦ ਬੰਗਲਾਦੇਸ਼ੀ ਟੀਮ ਦਾ ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

07/03/2019 12:33:53 PM

ਨਵੀਂ ਦਿੱਲੀ : ਪਿਛਲੀ ਰਾਤ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕ੍ਰਿਕਟ ਵਰਲਡ ਕੱਪ ਦਾ 40ਵਾਂ ਮਕਾਬਲਾ ਖੇਡਿਆ ਗਿਆ ਜਿਸ ਵਿਚ ਭਾਰਤ ਵਿਚ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ  ਹੈ ਜਦਕਿ ਬੰਗਲਾਦੇਸ਼ ਦੀ ਟੀਮ ਨੂੰ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ। ਉੱਥੇ ਹੀ ਇਸ ਹਾਰ ਤੋਂ ਬਾਅਦ ਸੋਸ਼ਲੀ ਮੀਡੀਆ 'ਤੇ ਬੰਗਲਾਦੇਸ਼ ਨੂੰ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਅਤੇ ਪਾਕਿਸਾਤਾਨ ਟੀਮ 'ਤੇ ਜੋਕਸ ਬਣ ਰਹੇ ਹਨ।

ਬੰਗਲਾਦੇਸ਼ ਤੋਂ ਜਿੱਤ ਦੇ ਬਾਅਦ ਬਣੇ ਜੋਕਸ

ਬਰਮਿੰਘਮ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਵੱਲੋਂ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੀ ਬਦੌਲਤ 315 ਦੌੜਾਂ ਦਾ ਵੱਡਾ ਟੀਚਾ ਬੰਗਲਾਦੇਸ਼ ਨੂੰ ਮਿਲਿਆ। ਇਸ ਵਰਲਡ ਕੱਪ ਵਿਚ ਰੋਹਿਤ ਸ਼ਰਮਾ ਨੇ 104 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਤੋਂ ਇਲਾਵਾ ਕੇ. ਐੱਲ. ਰਾਹੁਲ 77 ਜਦਕਿ ਰਿਸ਼ਭ ਪੰਤ ਨੇ 48 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਵਿਰਾਟ ਕੋਹਲੀ 26 ਅਤੇ ਧੋਨੀ 35 ਦੌੜਾਂ ਹੀ ਬਣਾ ਸਕੇ।

ਇਸ ਤੋਂ ਬਾਅਦ ਬੰਗਲਾਦੇਸ਼ ਨੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਗੋਡੇ ਟੇਕ ਦਿੱਤੇ। ਪੂਰੀ ਟੀਮ 48 ਓਵਰਾਂ ਵਿਚ 286 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਵੱਲੋਂ ਸ਼ਾਕਿਬ ਅਲ ਹਸਨ ਨੇ 66 ਜਦਕਿ ਮੁਹੰਮਦ ਸੈਫੁਦੀਨ ਨੇ 51 ਦੌੜਾਂ ਦਾ ਯੋਗਦਾਨ ਦਿੱਤਾ। ਜਸਪ੍ਰੀਤ ਬੁਮਰਾਹ ਨੇ 4 ਬੰਗਲਾਦੇਸ਼ੀ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ ਜਦਕਿ ਹਾਰਦਿਕ ਪੰਡਯਾ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ। 28 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ।