CSK ਨੂੰ ਲੱਗਾ ਵੱਡਾ ਝਟਕਾ, ਦਿੱਗਜ ਖਿਡਾਰੀ ਨੇ ਅਚਾਨਕ ਲਿਆ ਸੰਨਿਆਸ

12/28/2019 1:35:06 AM

ਪਣਜੀ— ਗੋਆ ਦੇ ਸਪਿਨਰ ਸ਼ਾਦਾਬ ਜਕਾਤੀ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਉਹ ਲੁਭਾਵਨੀ ਇੰਡੀਅਨ ਪ੍ਰੀਮੀਅਰ ਲੀਗ 'ਚ ਵੀ ਖੇਡ ਚੁੱਕੇ ਹਨ, ਜਿਸ 'ਚ ਚੇਨਈ ਸੁਪਰ ਕਿੰਗਸ ਤੇ ਹੁਣ ਭੰਗ ਗੁਜਰਾਤ ਲਾਇੰਸ ਤੇ ਰਾਇਲ ਚੈਲੰਜਰਸ ਬੈਂਗਲੁਰੂ ਵਰਗੀਆਂ ਟੀਮਾਂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਇਸ ਫੈਸਲੇ ਦਾ ਐਲਾਨ ਟਵੀਟਰ 'ਤੇ ਦਿੱਤਾ। ਇਸ ਸਪਿਨਰ ਨੇ ਟਵੀਟ ਕੀਤਾ 'ਹੁਣ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ। ਹਾਲਾਂਕਿ ਮੈਂ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਕ੍ਰਿਕਟ ਨਹੀਂ ਖੇਡ ਰਿਹਾ ਸੀ। ਮੈਂ ਆਪਣੀ ਜ਼ਿੰਦਗੀ 'ਚ ਜੋ ਕੰਮ ਕੀਤੇ, ਇਹ ਉਸ 'ਚ ਸਭ ਤੋਂ ਕਠਿਨ ਚੀਜ਼ ਸੀ। ਗੋਆ ਕ੍ਰਿਕਟ ਦਾ ਧੰਨਵਾਦ, ਜਿਨ੍ਹਾਂ ਨੇ ਪਿਛਲੇ 23 ਸਾਲਾ 'ਚ ਮੇਰੇ ਸੁਪਨੇ (ਕ੍ਰਿਕਟ ਖੇਡਣ) ਨੂੰ ਜੀਣ 'ਚ ਮਦਦ ਕੀਤੀ।'


ਉਸ ਨੇ 92 ਫਸਟ ਕਲਾਸ ਮੈਚਾਂ 'ਚ 275 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ 1998-99 ਸੈਸ਼ਨ 'ਚ ਫਸਟ ਕਲਾਸ ਵਿਚ ਡੈਬਿਊ ਕੀਤਾ ਸੀ ਤੇ ਆਖਰੀ ਫਸਟ ਕਲਾਸ ਮੈਚ ਪੰਜਾਬ ਵਿਰੁੱਧ ਅਕਤੂਬਰ 2017 'ਚ ਖੇਡਿਆ ਸੀ। ਹਾਲਾਂਕਿ ਉਹ ਭਾਰਤੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ।

Garg

This news is Reporter Garg