CSK ਨੂੰ ਰੁਤੂਰਾਜ ਤੇ ਦੀਪਕ ਦੀ ਸੱਟ ''ਤੇ ਫਿੱਟਨੈਸ ਅਪਡੇਟ ਦਾ ਇੰਤਜ਼ਾਰ

03/14/2022 11:25:13 AM

ਨਵੀਂ ਦਿੱਲੀ- ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਕਿਹਾ ਕਿ ਟੀਮ ਪ੍ਰਬੰਧਨ ਨੂੰ ਅਜੇ ਵੀ ਆਪਣੇ ਅਹਿਮ ਖਿਡਾਰੀਆਂ ਰੁਤੂਰਾਜ ਗਾਇਕਵਾੜ ਤੇ ਦੀਪਕ ਚਾਹਰ ਦੀ ਫਿੱਟਨੈਸ 'ਤੇ ਅਪਡੇਟ ਦਾ ਇੰਤਜ਼ਾਰ ਹੈ। ਇਨ੍ਹਾਂ ਦੋਵਾਂ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ਦੇ ਦੌਰਾਨ ਸੱਟ ਲੱਗੀ ਸੀ।

ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਨੇ ਲਾਂਚ ਕੀਤੀ ਆਪਣੀ ਟੀਮ ਦੀ ਜਰਸੀ, ਪੰਡਯਾ ਨੇ ਕਿਹਾ- IPL 'ਚ ਦੇਵਾਂਗਾ ਇਹ ਸਰਪ੍ਰਾਈਜ਼

ਰੁਤੂਰਾਜ ਦੇ ਹੱਥ 'ਚ ਸੱਟ ਲੱਗੀ ਹੈ ਜਦਕਿ ਚਾਹਰ ਦੀ ਪੈਰ ਦੀਆਂ ਮਾਸਪੇਸ਼ੀਆਂ 'ਚ ਸੱਟ ਹੈ ਜਿਸ ਕਾਰਨ ਉਨ੍ਹਾਂ ਨੂੰ ਘੱਟੋ-ਘੱਟ 6 ਤੋਂ 8 ਹਫ਼ਤੇ ਤਕ ਖੇਡ ਤੋਂ ਬਾਹਰ ਰਹਿਣਾ ਹੋਵੇਗਾ। ਸੰਭਾਵਨਾ ਹੈ ਕਿ ਚਾਹਰ ਆਈ. ਪੀ. ਐੱਲ. ਦੇ ਸ਼ੁਰੂਆਤੀ ਪੜਾਅ 'ਚ ਨਹੀਂ ਖੇਡ ਸਕਣਗੇ। ਸੀ. ਐੱਸ. ਕੇ. ਦੇ ਉਪਲੱਬਧ ਖਿਡਾਰੀ ਸੂਰਤ 'ਚ ਇਕੱਠੇ ਹੋ ਚੁੱਕੇ ਹਨ ਤੇ ਲਾਲਾ ਭਾਈ ਕਾਂਟਰੈਕਟਰ ਸਟੇਡੀਅਮ ਦੇ ਕੈਂਪ 'ਚ ਹਿੱਸਾ ਲੈ ਰਹੇ ਹਨ। ਇੱਥੇ ਭਾਰਤੀ ਮਹਿਲਾ ਟੀਮ ਦੇ ਕਈ ਮੁਕਾਬਲਿਆਂ ਦਾ ਆਯੋਜਨ ਹੋਇਆ ਹੈ।

ਇਹ ਵੀ ਪੜ੍ਹੋ : IND v SL : ਵਿਰਾਟ ਦੀ ਟੈਸਟ ਔਸਤ 50 ਤੋਂ ਹੇਠਾ ਡਿੱਗੀ, ਪਿਛਲੇ 5 ਸਾਲਾਂ 'ਚ ਹੋਇਆ ਪਹਿਲੀ ਵਾਰ

ਵਿਸ਼ਵਨਾਥਨ ਨੇ ਰੁਤੂਰਾਜ ਤੇ ਚਾਹਰ ਦੀ ਉਪਲੱਬਧਤਾ 'ਤੇ ਕਿਹਾ, 'ਸਾਨੂੰ ਉਨ੍ਹਾਂ ਦੀ ਮੌਜੂਦਾ ਫਿੱਟਨੈਸ ਸਥਿਤੀ ਦੀ ਜਾਣਕਾਰੀ ਨਹੀਂ ਹੈ ਤੇ ਤੁਹਾਨੂੰ ਨਹੀਂ ਦੱਸ ਸਕਦਾ ਕਿ ਉਹ ਕਦੋਂ ਟੀਮ ਨਾਲ ਜੁੜਨਗੇ।' ਉਨ੍ਹਾਂ ਕਿਹਾ, 'ਬੇਸ਼ੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਨੂੰ ਦੱਸਿਆ ਹੈ ਕਿ ਰੁਤੂਰਾਜ ਤੇ ਚਾਹਰ ਦੇ ਮੈਚ ਲਈ ਫਿੱਟ ਹੋਣ 'ਤੇ ਉਹ ਸਾਨੂੰ ਜਾਣਕਾਰੀ ਦੇਣਗੇ। ਉਹ ਅਜੇ ਐੱਨ. ਸੀ. ਏ. 'ਚ ਹਨ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh