IPL 2019 ''ਚ ਪਹਿਲੀ ਵਾਰ CSK ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ ਹਨ : ਫਲੈਮਿੰਗ

04/18/2019 4:49:04 PM

ਹੈਦਰਾਬਾਦ : ਚੇਨਈ ਸੁਪਰ ਕਿੰਗਜ਼ ਦੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ 6 ਵਿਕਟਾਂ ਨਾਲ ਮੁਕਾਬਲਾ ਹਾਰਨ ਤੋਂ ਬਾਅਦ ਟੀਮ ਦੇ ਕੋਚ ਸਟੀਫਨ ਫਲੈਮਿੰਗ ਨੇ ਕਿਹਾ ਕਿ ਮੌਜੂਦਾ ਸੈਸ਼ਨ ਵਿਚ ਇਹ ਟੀਮ ਦੀ ਦੂਜੀ ਹਾਰ ਹੈ ਅਤੇ ਪਹਿਲੀ ਵਾਰ ਕਮਜ਼ੋਰੀਆਂ ਸਾਹਮਣੇ ਆਈਆਂ ਹਨ ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਫਲੈਮਿੰਗ ਨੇ ਕਿਹਾ, ''ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਪਹਿਲੀ ਵਾਰ ਟੀਮ ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ ਹਨ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਖਿਡਾਰੀ ਕਮੀਆਂ ਨੂੰ ਦੂਰ ਕਰਨ ਲਈ ਕੀ ਕਰਦੇ ਹਨ। ਅਸੀਂ ਹਾਰ ਨੂੰ ਲੈ ਕੇ ਬਹੁਤ ਚਰਚਾ ਨਹੀਂ ਕਰਦੇ ਹਨ। ਅਸੀਂ ਆਪਣੀਆਂ ਕਮੀਆਂ ਨੂੰ ਦੁਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।''

ਅਭਿਆਸ ਸੈਸ਼ਨ ਵਿਚ ਕੁਝ ਅਲੱਗ ਕਰਨ ਦੇ ਸਵਾਲ 'ਤੇ ਫਲੈਮਿੰਗ ਨੇ ਕਿਹਾ, ''ਅਸੀਂ ਉਸ ਤਰ੍ਹਾਂ ਦਾ ਵੀ ਅਭਿਆਸ ਕਰਾਂਗੇ ਜਿਸ ਤਰ੍ਹਾਂ ਦਾ ਕਰਦੇ ਆਏ ਹਾਂ। ਹਾਲਾਂਕਿ ਅਸੀਂ ਉਨ੍ਹਾਂ ਬਿੰਦੁਆਂ 'ਤੇ ਜ਼ਰੂਰ ਧਿਆਨ ਦੇਵਾਂਗੇ ਜਿੱਥੇ ਅਸੀਂ ਬਿਹਤਰ ਕਰ ਸਕਦੇ ਹਾਂ। ਸਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਬੈਂਗਲੁਰੂ ਖਿਲਾਫ ਸਾਡੀਆਂ ਗਲਤੀਆਂ ਬਿਹਤਰ ਹੋਣ। ਤੁਸੀਂ ਪਹਿਲਾਂ ਤੋਂ ਨਹੀਂ ਮੰਨ ਸਕਦੇ ਕਿ ਟੀਮ ਪਲੇਆਫ 'ਚ ਪਹੁੰਚ ਗਆ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਟੀਮਾਂ ਕਿਸ ਤਰ੍ਹਾਂ ਦਾ ਪ੍ਰਦਰਸ਼ ਕਰ ਰਹੀਆਂ ਹਨ ਕਿਉਂਕਿ ਹਰ ਮੁਕਾਬਲਾ ਮੁਸ਼ਕਲ ਹੈ।''