ਚੋਟੀ ਦੇ 15 ''ਚ ਸਥਾਨ ਬਣਾਉਣ ''ਚ ਸਫਲ ਰਹੇ ਭਾਰਤੀ ਰਾਈਡਰ ਸੰਤੋਸ਼

09/18/2018 8:58:48 AM

ਲੀਮਾ—  ਹੀਰੋ ਮੋਟੋਕਾਰਪ ਟੀਮ ਰੈਲੀ ਦੇ ਭਾਰਤੀ ਰਾਈਡਰ ਸੀ.ਐੱਸ. ਸੰਤੋਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੇਰੂ ਡਿਸੈਫੀਓਸ ਇੰਕਾ ਰੈਲੀ 'ਚ ਚੋਟੀ ਦੇ 15 'ਚ ਜਗ੍ਹਾ ਬਣਾਈ। ਸੰਤੋਸ਼ ਨੇ ਕੁਲ 14ਵਾਂ ਸਥਾਨ ਹਾਸਲ ਕੀਤਾ। ਇਹ ਇਸ ਸੈਸ਼ਨ 'ਚ ਪਹਿਲਾ ਮੌਕਾ ਹੈ ਜਦੋਂ ਉਹ ਚੋਟੀ ਦੇ 15 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। 

ਉਨ੍ਹਾਂ ਹੀਰੋ ਮੋਟੋਸਪੋਰਟਸ ਟੀਮ ਰੈਲੀ ਦੇ ਆਪਣੇ ਸਾਰੇ ਡਰਾਈਵਰਾਂ ਜੋਕਿਮ ਰੋਡ੍ਰਿਗਸ (ਓਵਰਆਲ 28ਵੇਂ) ਅਤੇ ਓਰੀਓਲ ਮੇਨਾ (30ਵੇਂ) ਦੀ ਮੌਜੂਦਗੀ ਦੇ ਬਾਵਜੂਦ ਆਪਣੀ ਖਾਸ ਛਾਪ ਛੱਡੀ।  ਸੰਤੋਸ਼ ਨੇ ਕਿਹਾ, ''ਡਕਾਰ ਰੈਲੀ ਤੋਂ ਪਹਿਲਾਂ ਇਹ ਮੇਰੇ ਲਈ ਸ਼ਾਨਦਾਰ ਤਜਰਬਾ ਰਿਹਾ। ਵੱਖ-ਵੱਖ ਪੜਾਵਾਂ 'ਚ ਮੈਨੂੰ ਇੱਥੋਂ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਉਣ ਦਾ ਮੌਕਾ ਮਿਲਿਆ। ਅਗਲੇ ਕੁਝ ਮਹੀਨੇ ਕਾਫੀ ਮਹੱਤਵਪੂਰਨ ਹੋਣਗੇ ਅਤੇ ਮੈਂ ਇਸ ਲਈ ਤਿਆਰ ਹਾਂ।''