ਕ੍ਰੋਏਸ਼ੀਆਈ ਰਾਸ਼ਟਰਪਤੀ ਕੋਲਿੰਡਾ ਨੇ ਦਿੱਤੀ ''ਜਾਦੂ ਕੀ ਝੱਪੀ''

07/16/2018 10:31:04 PM

ਮਾਸਕੋ : ਰੂਸ 'ਚ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪੀਅਨ ਬਣਾਉਣ ਦੇ ਨਾਲ ਖਤਮ ਹੋ ਗਿਆ, ਜਿਥੇ ਫਾਈਨਲ ਮੁਕਾਬਲੇ 'ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹੀ ਹਾਰ ਝੱਲਣੀ ਪਈ ਹੋਵੇ ਪਰ ਉਸ ਦੀ ਰਾਸ਼ਟਰਪਤੀ ਕੋਲਿੰਡਾ ਗ੍ਰਾਬਰ ਕਿਤ੍ਰੋਵਿਚ ਪਹਿਲਾਂ ਆਪਣੇ ਡਾਂਸ ਤੇ ਫਿਰ ਪ੍ਰੈਜ਼ੈਂਟੇਸ਼ਨ ਵਿਚ 'ਜਾਦੂ ਕੀ ਝੱਪੀ' ਦੇ ਕੇ ਸਾਰਿਆਂ ਦਾ ਦਿਲ ਜਿੱਤ ਕੇ ਲੈ ਗਈ।
ਫਾਈਨਲ ਤੋਂ ਬਾਅਦ ਸਨਮਾਨ ਸਮਾਰੋਹ ਲਈ ਪਹੁੰਚੇ 23-23 ਮੈਂਬਰੀ ਦੋਵਾਂ ਟੀਮਾਂ ਦੇ ਹਰ ਖਿਡਾਰੀ ਨਾਲ ਫੀਫਾ ਮੁਖੀ ਗਿਆਨੀ ਇਨਫੈਂਟਿਨੋ ਨੇ ਅਤੇ ਪੁਤਿਨ ਨੇ ਹੱਥ ਮਿਲਾਇਆ ਤਾਂ ਨਾਲ ਖੜ੍ਹੇ ਮੈਕ੍ਰੋ ਤੇ ਉਸ ਦੇ ਨਾਲ ਖੜ੍ਹੀ ਕੋਲਿੰਡਾ ਨੇ ਖਿਡਾਰੀਆਂ ਨੂੰ ਗਲ਼ੇ ਲਾਇਆ।
50 ਸਾਲਾ ਕੋਲਿੰਡਾ ਨੇ ਆਪਣੀ ਟੀਮ ਕ੍ਰੋਏਸ਼ੀਆ ਦੇ ਹਰੇਕ ਖਿਡਾਰੀ ਤੇ ਕੋਚ ਜਲਾਟਕੋ ਡਾਲਿਚ ਨੂੰ ਪਿਆਰ ਨਾਲ ਗਲ਼ੇ ਲਾਇਆ ਤੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਹੌਸਲਾ ਦਿੱਤਾ, ਜਦਕਿ ਫਰਾਂਸ ਦੇ ਹਰੇਕ ਖਿਡਾਰੀ, ਉਸ ਦੇ ਕੋਚ ਨੂੰ ਵੀ ਆਪਣੀ ਟੀਮ ਦੇ ਖਿਡਾਰੀਆਂ ਦੀ ਤਰ੍ਹਾਂ ਹੀ ਗਲ਼ੇ ਲਾਇਆ।