'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ

02/16/2022 4:16:45 PM

ਨਵੀਂ ਦਿੱਲੀ (ਵਾਰਤਾ)- ਬਾਲੀਵੁੱਡ ਦੇ 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟ ਜਗਤ ਨੇ ਬੁੱਧਵਾਰ ਨੂੰ ਸੋਗ ਪ੍ਰਗਟ ਕੀਤਾ ਹੈ। ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ 69 ਸਾਲ ਦੀ ਉਮਰ 'ਚ ਮੁੰਬਈ 'ਚ ਦਿਹਾਂਤ ਹੋ ਗਿਆ। ਸਚਿਨ ਤੇਂਦੁਲਕਰ, ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਹੋਰਾਂ ਨੇ ਮਹਾਨ ਸੰਗੀਤਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਹ ਵੀ ਪੜ੍ਹੋ: ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ

ਸਚਿਨ ਨੇ ਟਵਿੱਟਰ 'ਤੇ ਕਿਹਾ, ''ਮੈਂ ਸੱਚਮੁੱਚ ਬੱਪੀ ਦਾ ਦੇ ਸੰਗੀਤ ਦਾ ਆਨੰਦ ਮਾਣਿਆ, ਖਾਸ ਤੌਰ 'ਤੇ 'ਯਾਦ ਆ ਰਹਾ ਹੈ' - ਇਸ ਗੀਤ ਨੂੰ ਡਰੈਸਿੰਗ ਰੂਮ 'ਚ ਕਈ ਵਾਰ ਸੁਣਿਆ। ਉਨ੍ਹਾਂ ਦੀ ਪ੍ਰਤਿਭਾ ਸੱਚਮੁੱਚ ਬੇਮਿਸਾਲ ਸੀ। ਤੁਸੀਂ ਸਾਨੂੰ ਹਮੇਸ਼ਾ ਯਾਦ ਆਓਗੇ ਬੱਪੀ ਦਾ!'

ਇਹ ਵੀ ਪੜ੍ਹੋ: ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਕੋਹਲੀ ਨੇ ਟਵੀਟ ਕੀਤਾ, ''ਭਾਰਤੀ ਸੰਗੀਤ ਜਗਤ ਦੇ ਇਕ ਆਈਕਨ, ਬੱਪੀ ਲਹਿਰੀ ਤੁਸੀ ਹਮੇਸ਼ਾ ਯਾਦ ਆਓਗੇ।'

ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਕਿਹਾ, "ਬੱਪੀ ਦਾ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ.. ਤੁਹਾਡੇ ਗਾਣੇ ਹਮੇਸ਼ਾ ਸਾਡੇ ਡ੍ਰੈਸਿੰਗ ਰੂਮ ਵਿਚ ਵਜਾਏ ਜਾਂਦੇ ਸਨ... ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ।"

ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਦਾ 69 ਸਾਲ ਦੀ ਉਮਰ 'ਚ ਮੁੰਬਈ 'ਚ ਦਿਹਾਂਤ ਹੋ ਗਿਆ। ਬੱਪੀ ਲਹਿਰੀ ਨੂੰ ਬਾਲੀਵੁੱਡ ਵਿਚ ਡਿਸਕੋ ਸੰਗੀਤ ਨੂੰ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1970-80 ਦੇ ਦਹਾਕੇ ਦੇ ਅਖੀਰ ਵਿਚ 'ਚਲਤੇ ਚਲਤੇ', 'ਡਿਸਕੋ ਡਾਂਸਰ', 'ਨਮਕ ਹਲਾਲ', 'ਡਾਂਸ ਡਾਂਸ' ਅਤੇ 'ਸ਼ਰਾਬੀ' ਵਰਗੀਆਂ ਕਈ ਫਿਲਮਾਂ ਵਿਚ ਪ੍ਰਸਿੱਧ ਗੀਤ ਦਿੱਤੇ। ਉਨ੍ਹਾਂ ਦਾ ਆਖ਼ਰੀ ਬਾਲੀਵੁੱਡ ਗੀਤ 'ਭੰਕਾਸ' 2020 ਵਿਚ ਰਿਲੀਜ਼ ਹੋਈ ਫਿਲਮ 'ਬਾਗੀ 3' ਲਈ ਸੀ।

ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry