ਨਾਡਾ ਦੇ ਪਤਾ-ਟਿਕਾਣਾ ਨਿਯਮ ''ਤੇ ਕ੍ਰਿਕਟਰਾਂ ਨੂੰ ਹੋਵੇਗਾ ਇਤਰਾਜ਼ : ਸਹਿਵਾਗ

08/21/2019 8:13:29 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕ੍ਰਿਕਟਰਾਂ ਦੇ ਡੋਪ ਟੈਸਟ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਤਹਿਤ ਕਰਾਉਣ ਲਈ ਤਿਆਰ ਹੋ ਗਿਆ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਕ੍ਰਿਕਟਰਾਂ ਨੂੰ ਨਾਡਾ ਦੇ ਪਤਾ-ਟਿਕਾਣਾ ਨਿਯਮ ਨੂੰ ਲੈ ਕੇ ਡੂੰਘਾ ਇਤਰਾਜ਼ ਹੋਵੇਗਾ। ਨਜ਼ਫਗੜ੍ਹ ਦੇ ਨਵਾਬ ਦੇ ਨਾਂ ਨਾਲ ਮਸ਼ਹੂਰ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਡੋਪ ਟੈਸਟ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਕ੍ਰਿਕਟਰਾਂ ਦੇ ਡੋਪ ਟੈਸਟ ਹੁੰਦੇ ਰਹੇ। ਅਸੀਂ ਘਰੇਲੂ ਕ੍ਰਿਕਟ ਵਿਚ ਡੋਪ ਟੈਸਟ ਕਰਾਏ ਹਨ। ਆਈ. ਪੀ. ਐੱਲ. ਵਿਚ ਡੋਪ ਟੈਸਟ ਕਰਾਏ ਹਨ। ਇਸ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ।


ਸਹਿਵਾਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਡੋਪ ਟੈਸਟ ਵਿਚ ਭਾਰਤੀ ਕ੍ਰਿਕਟਰਾਂ ਨੂੰ ਪਤਾ-ਟਿਕਾਣਾ ਨਿਯਮ 'ਤੇ ਇਤਰਾਜ਼ ਹੋ ਸਕਦਾ ਹੈ। ਅਸੀਂ ਆਈ. ਸੀ. ਸੀ. ਨੂੰ ਕਿਵੇਂ ਦੱਸੀਏ ਕਿ ਅਗਲੇ 1-2 ਸਾਲ ਵਿਚ ਅਸੀਂ ਕਦੋਂ ਅਤੇ ਕਿੱਥੇ ਰਹਾਂਗੇ। ਜੇਕਰ ਮੈਂ ਕੋਈ ਜਗ੍ਹਾ ਦੱਸ ਦਿਆਂ ਅਤੇ ਫਿਰ ਮੈਂ ਉਥੇ ਨਾ ਮਿਲਾਂ ਤਾਂ ਇਹ ਤਾਂ ਨਿਯਮ ਦੀ ਉਲੰਘਣਾ ਹੀ ਹੋ ਜਾਵੇਗੀ, ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਸ ਨਿਯਮ 'ਤੇ ਕ੍ਰਿਕਟਰਾਂ ਨੂੰ ਇਤਰਾਜ਼ ਹੋ ਸਕਦਾ ਹੈ।

Gurdeep Singh

This news is Content Editor Gurdeep Singh