ਕ੍ਰਿਕਟਰ ਯੁਜਵੇਂਦਰ ਦੀ ਮੰਗੇਤਰ ਨੇ UAE ''ਚ ਆਪਣੇ ਡਾਂਸ ਨਾਲ ਮਚਾਇਆ ਤਹਿਲਕਾ, ਵੇਖੋ ਵੀਡੀਓ

10/23/2020 12:49:52 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਧਾਕੜ ਗੇਂਦਬਾਜ਼ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਇਸ ਸਮੇਂ ਯੂ.ਏ.ਈ. ਵਿਚ ਮੌਜੂਦ ਹੈ ਅਤੇ ਅਕਸਰ ਉਹ ਆਰ.ਸੀ.ਬੀ. ਦੇ ਮੈਚ ਦੌਰਾਨ ਆਪਣੇ ਹੋਣ ਵਾਲੇ ਪਤੀ ਨੂੰ ਚਿਅਰ ਕਰਦੇ ਹੋਏ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ: ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਟਰੋਲ ਕਰਨ ਵਾਲਿਆਂ 'ਤੇ ਭੜਕੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ



ਭਾਵੇਂ ਹੀ ਧਨਾਸ਼੍ਰੀ ਕ੍ਰਿਕਟ ਮੈਚ ਦੇਖਣ ਲਈ ਯੂ.ਏ.ਈ. ਆਈ ਹੋਈ ਹੈ ਪਰ ਇਸ ਦੌਰਾਨ ਉਨ੍ਹਾਂ ਨੇ ਆਪਣਾ ਪਸੰਦੀਦਾ ਕੰਮ ਯਾਨੀ ਡਾਂਸ ਬਰੇਕ ਨਹੀਂ ਲਿਆ ਹੈ। ਹੁਣ ਉਨ੍ਹਾਂ ਨੇ ਆਪਣੇ ਹੋਟਲ ਦੇ ਕਮਰੇ ਦੀ ਬਾਲਕਨੀ ਵਿਚ ਆਪਣੇ ਜ਼ਬਰਦਸਤ ਡਾਂਸ ਜ਼ਰੀਏ ਇੰਟਰਨੈਟ 'ਤੇ ਤਹਿਲਕਾ ਮਚਾ ਦਿੱਤਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਅਦਾ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: IPL 2020 : ਇਸ ਤਸਵੀਰ ਨੂੰ ਵੇਖ ਵਿਰਾਟ ਕੋਹਲੀ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ

 

 
 
 
 
View this post on Instagram
 
 
 
 
 
 
 
 
 

Fashion mein Kardi Jimein, Kylie Jenner Ni ❤️ In love with this song ❤️ Guys, This is my #MyBurjKhalifaDance Challenge Where's your? I challenge all you guys watching this video right now. Let’s see what you've got! Here’s how you can participate in the #MyBurjKhalifaDance Challenge Dance to Burj Khalifa Song and upload it on your Instagram profile Tag @akshaykumar and use ##MyBurjKhalifaDance Let's do this 🔥

A post shared by Dhanashree Verma (@dhanashree9) on



ਦੁਬਈ ਵਿਚ ਮੌਜੂਦ ਧਨਾਸ਼੍ਰੀ ਨੇ ਇੱਥੋਂ ਦੀ ਸ਼ਾਨ ਬੂਰਜ ਖ਼ਲੀਫ਼ਾ ਨੂੰ ਲੈ ਕੇ ਹਾਲ ਹੀ ਵਿਚ ਰਿਲੀਜ਼ ਹੋਏ ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ 'ਤੇ ਫਿਲਮਾਇਆ ਗਿਆ ਲਕਸ਼ਮੀ ਬੰਬ ਮੂਵੀ ਦੇ ਗਾਣੇ 'ਬੂਰਜ ਖ਼ਲੀਫ਼ਾ' 'ਤੇ ਡਾਂਸ ਕੀਤਾ ਹੈ। ਇੰਨੀ ਹੀ ਨਹੀਂ ਧਨਾਸ਼੍ਰੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਆਪਣੀ ਇਸ ਡਾਸਿੰਗ ਵੀਡੀਓ ਵਿਚ ਬਾਲੀਵੁੱਡ ਅਦਕਾਰ ਅਕਸ਼ੈ ਕੁਮਾਰ ਨੂੰ ਵੀ ਟੈਗ ਕੀਤਾ ਹੈ।

ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ

ਦੱਸਣਯੋਗ ਹੈ ਕਿ ਟੀਮ ਇੰਡੀਆ ਦੇ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਮਸ਼ਹੂਰ ਡਾਂਸਰ ਅਤੇ ਕੋਰਿਓਗ੍ਰਾਫਰ ਧਨਾਸ਼੍ਰੀ ਵਰਮਾ ਨੇ 9 ਅਗਸਤ 2020 ਨੂੰ ਮੰਗਣੀ ਕੀਤੀ ਸੀ, ਜਿਸ ਦੀ ਜਾਣਕਾਰੀ ਦੋਵਾਂ ਨੇ ਖ਼ੁਦ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸੀ।

cherry

This news is Content Editor cherry