ਕ੍ਰਿਕਟ ਟੈਸਟ ਰੈਂਕਿੰਗ : 2019 ''ਚ 274 ਦਿਨ ਨੰਬਰ-1 ਰਹੇ ਵਿਰਾਟ ਕੋਹਲੀ

12/30/2019 8:57:30 PM

ਨਵੀਂ ਦਿੱਲੀ— ਭਾਰਤੀ ਕਪਤਾਨ ਤੇ ਬੱਲੇਬਾਜ਼ੀ ਦੀ ਰਨ ਮਸ਼ੀਨ ਵਿਰਾਟ ਕੋਹਲੀ ਨੇ ਸਾਲ 2019 'ਚ ਨੰਬਰ ਇਕ ਰੈਂਕਿੰਗ ਦੇ ਨਾਲ ਕੀਤਾ ਤੇ ਇਸ ਸਾਲ ਦੇ ਦੌਰਾਨ ਉਹ ਕੁਲ 274 ਦਿਨ ਚੋਟੀ ਦੇ ਸਥਾਨ 'ਤੇ ਵਿਰਾਜਮਾਨ ਰਹੇ। ਆਸਟਰੇਲੀਆ ਤੇ ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਇੰਗਲੈਂਡ ਦੇ ਵਿਚ ਬਾਕਸਿੰਗ ਡੇ ਟੈਸਟਾਂ ਤੋਂ ਬਾਅਦ ਸੋਮਵਾਰ ਨੂੰ ਜਾਰੀ ਸਾਲ ਦੀ ਆਖਰੀ ਟੈਸਟ ਰੈਕਿੰਗ 'ਚ ਵਿਰਾਟ ਇਕ ਸਥਾਨ 'ਤੇ ਤੇ ਆਸਟਰੇਲੀਆ ਦੇ ਸਟੀਵਨ ਸਮਿਥ ਨੰਬਰ-2 'ਤੇ ਰਹੇ। ਵਿਰਾਟ ਦੇ 928 ਤੇ ਸਮਿਥ ਦੇ 911 ਅੰਕ ਰਹੇ। ਵਿਰਾਟ ਸਾਲ 'ਚ ਕੁਲ 274 ਦਿਨ ਨੰਬਰ ਇਕ ਰਹੇ ਜਦਕਿ ਸਮਿਥ ਨੇ ਇਸ ਸਾਲ ਕੁਲ 91 ਦਿਨਾਂ ਤਕ ਨੰਬਰ ਇਕ ਦੀ ਕੁਰਸੀ ਸੰਭਾਲੀ। ਦੋਵਾਂ ਦੇ ਵਿਚ ਅਗਲੇ ਸਾਲ ਨੰਬਰ ਇਕ 'ਤੇ ਬਣੇ ਰਹਿਣ ਦੇ ਲਈ ਦਿਲਚਸਪ ਹੋੜ ਚਲਦੀ ਰਹੇਗੀ। ਬਾਕਸਿੰਗ ਡੇ ਟੈਸਟ 'ਚ ਨਿਊਜ਼ੀਲੈਂਡ ਵਿਰੁੱਧ ਆਸਟਰੇਲੀਆ ਦੀ 247 ਦੌੜਾਂ ਦੀ ਜਿੱਤ 'ਚ 63 ਤੇ 19 ਦੌੜਾਂ ਬਣਾਉਣ ਵਾਲੇ ਮਾਰਨਸ ਲਾਬੁਸ਼ੇਨ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਲਾਬੁਸ਼ੇਨ ਨੇ ਮੈਲਬੋਰਨ ਟੈਸਟ ਤੋਂ ਪਹਿਲਾ ਦੇ ਤਿੰਨ ਮੈਚਾਂ 'ਚ ਲਗਾਤਾਰ ਸੈਂਕੜੇ ਬਣਾਏ ਸਨ।

ਉਹ ਪੰਜਵੇਂ ਤੋਂ ਚੌਥੇ ਸਥਾਨ 'ਤੇ ਪਹੁੰਚੇ। ਲਾਬੁਸ਼ੇਨ ਨੇ ਇਸ ਸਾਲ ਦੀ ਸ਼ੁਰੂਆਤ 110ਵੇਂ ਸਥਾਨ ਤੋਂ ਕੀਤੀ ਸੀ ਤੇ ਉਨ੍ਹਾ ਨੇ ਉਸ ਸਮੇਂ 2 ਟੈਸਟ ਹੀ ਖੇਡੇ ਸਨ ਪਰ ਇਸ ਸਾਲ ਉਸ ਨੇ 11 ਟੈਸਟ ਮੈਚ ਖੇਡੇ ਹਨ ਤੇ 17 ਪਾਰੀਆਂ 'ਚ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਦੀ ਇੰਗਲੈਂਡ ਵਿਰੁੱਧ ਸੈਂਚੁਰੀਅਨ ਦੇ ਪਹਿਲੇ ਟੈਸਟ ਦੀ 107 ਦੌੜਾਂ ਦੀ ਜਿੱਤ 'ਚ 95 ਤੇ 34 ਦੌੜਾਂ ਬਣਾ ਕੇ 'ਮੈਨ ਆਫ ਦਿ ਮੈਚ' ਬਣੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ 8 ਸਥਾਨ ਦੇ ਸੁਧਾਰ ਦੇ ਨਾਲ ਟਾਪ-10 'ਚ ਪਹੁੰਚ ਗਏ ਹਨ। ਉਹ 712 ਅੰਕਾਂ ਦੇ ਨਾਲ 10ਵੇਂ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੀਜੇ ਤੇ ਭਾਰਤ ਦੇ ਚੁਤੇਸ਼ਵਰ ਪੁਜਾਰਾ 5ਵੇਂ ਸਥਾਨ ਤੇ ਅਜਿੰਕਿਯ ਰਹਾਣੇ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ। ਰਹਾਣੇ ਦੇ ਨਾਲ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਹੈ। ਦੋਵਾਂ ਦੇ 759 ਅੰਕ ਹਨ।

Gurdeep Singh

This news is Content Editor Gurdeep Singh