ਦੱਖਣੀ ਅਫਰੀਕਾ ਵਿਚ 60 ਦਿਨਾਂ ਲਈ ਕ੍ਰਿਕਟ ਮੁਲਤਵੀ

03/17/2020 1:42:46 AM

ਜੋਹਾਨਸਬਰਗ— ਦੱਖਣੀ ਅਫਰੀਕਾ ਨੇ ਖਤਰਨਾਕ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪ੍ਰੋਫੈਸ਼ਨਲ ਤੇ ਐਮੇਚਿਓਰ ਸਮੇਤ ਸਾਰੇ ਤਰ੍ਹਾਂ ਦੀ ਕ੍ਰਿਕਟ ਨੂੰ ਅਗਲੇ 60 ਦਿਨਾਂ ਤਕ ਮੁਲਤਵੀ ਕਰ ਿਦੱਤਾ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਈਰਿਲ ਰਾਮਾਫੋਸਾ ਨੇ ਦੇਸ਼ ਵਿਚ ਰਾਸ਼ਟਰੀ ਆਫਤ ਐਲਾਨ ਕੀਤਾ ਹੈ, ਜਿਸ ਦੇ ਤਹਿਤ ਕੋਰੋਨਾ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਇਨ੍ਹਾਂ ਕਦਮਾਂ 'ਚ ਜੋਖਿਮ ਵਾਲੇ ਖੇਤਰਾਂ ਦੀ ਯਾਤਰਾ ਪਾਬੰਦੀ ਸ਼ਾਮਲ ਹੋਵੇਗੀ ਤੇ 100 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸਦੇ ਨਾਲ ਹੀ ਖੇਡ ਟੂਰਨਾਮੈਂਟਾਂ ਦਾ ਆਯੋਜਨ ਵੀ ਰੋਕ ਦਿੱਤਾ ਗਿਆ ਹੈ, ਜਿਸ 'ਚ ਪ੍ਰੀਮੀਅਰ ਸਾਕਰ ਲੀਗ, ਸੁਪਰ ਰਗਬੀ ਤੇ ਦੋ ਮੈਰਾਥਨ ਸ਼ਾਮਲ ਹਨ। ਮੌਜੂਦਾ ਫ੍ਰੈਚਾਇੰਜ਼ੀ ਆਧਾਰਿਤ ਵਨ ਡੇ ਟੂਰਨਾਮੈਂਟ ਦੇ ਸੈਮੀਫਾਈਨਲ ਨੂੰ ਆਯੋਜਿਤ ਨਹੀਂ ਕੀਤਾ ਜਾਵੇਗਾ। ਫਸਟ ਕਲਾਸ ਪ੍ਰਤੀਯੋਗਿਤਾ ਦੇ ਆਖਰੀ ਦੋ ਰਾਊਂਡ ਵੀ ਆਯੋਜਿਤ ਨਹੀਂ ਹੋਣਗੇ। ਇਸ ਤੋਂ ਇਲਾਵਾ 50 ਸਾਲਾ ਤੋਂ ਜ਼ਿਆਦਾ ਉਮਰ ਦਾ ਵਿਸ਼ਵ ਕੱਪ ਵੀ ਰੱਦ ਕਰ ਦਿੱਤਾ ਗਿਆ ਹੈ। ਹਾਲ 'ਚ ਦੱਖਣੀ ਅਫਰੀਕਾ ਦੀ ਭਾਰਤ 'ਚ ਵਨ ਡੇ ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

Gurdeep Singh

This news is Content Editor Gurdeep Singh