ਓਲੰਪਿਕ 2028 ’ਚ ਕ੍ਰਿਕਟ ਨੂੰ ਕੀਤਾ ਜਾ ਸਕਦੈ ਸ਼ਾਮਲ, ICC ਨੇ ਕੀਤੀ ਇਹ ਸਿਫਾਰਿਸ਼

01/22/2023 1:38:46 AM

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੂੰ ਹੁਣ ਵੀ ਖੇਡ ਦੇ ਲਾਸ ਏਂਜਲਸ 2028 ਓਲੰਪਿਕ ’ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ ਤੇ ਉਸ ਖੇਡਾਂ ਦੀ ਆਯੋਜਨ ਕਮੇਟੀ ਨੂੰ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਲਈ 6-6 ਟੀਮਾਂ ਦੇ ਟੀ-20 ਮੁਕਾਬਲਿਆਂ ਦੀ ਸਿਫ਼ਾਰਿਸ਼ ਕੀਤੀ ਹੈ। ਈਐੱਸਪੀਐੱਨਕ੍ਰਿਕਇੰਫੋ ਦੀ ਖ਼ਬਰ ਅਨੁਸਾਰ ਕ੍ਰਿਕਟ ਨੂੰ ਸ਼ਾਮਲ ਕਰਨ ’ਤੇ ਫ਼ੈਸਲਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਸੀ.ਸੀ.) ਵੱਲੋਂ ਅਕਤੂਬਰ ’ਚ ਲਿਆ ਜਾਵੇਗਾ, ਜਿਸ ਤੋਂ ਬਾਅਦ ਆਯੋਜਕ ਮਾਰਚ ਤਕ ਨਵੀਆਂ ਖੇਡਾਂ ਦੀ ਸੂਚੀ ’ਤੇ ਫ਼ੈਸਲਾ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ 

ਇਸ ਤੋਂ ਬਾਅਦ ਮੁੰਬਈ ’ਚ ਆਈ. ਓ. ਸੀ. ਦੇ ਸੈਸ਼ਨ ’ਚ ਇਸ ਦੀ ਪੁਸ਼ਟੀ ਕੀਤੀ ਜਾਵੇਗੀ, ਜਿਸ ਦੇ ਇਸ ਸਾਲ ਅਕਤੂਬਰ ਦੇ ਨੇੜੇ ਤੇੜੇ ਕਰਵਾਉਣ ਦੀ ਉਮੀਦ ਹੈ। ਰਣਨੀਤਕ ਕਦਮ ਦੇ ਤਹਿਤ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸਕੱਤਰ ਜੈ ਸ਼ਾਹ ਨੂੰ ਆਈ.ਸੀ.ਸੀ. ਦੇ ਓਲੰਪਿਕ ਕਾਰਜਕਾਰਨੀ ਸਮੂਹ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਪ੍ਰਧਾਨਗੀ ਆਈ.ਸੀ.ਸੀ. ਦੇ ਪ੍ਰਧਾਨ ਗ੍ਰੇਗ ਬਾਰਕਲੇ ਕਰਦੇ ਹਨ ਅਤੇ ਇਸ ’ਚ ਇੰਦਰਾ ਨੂਈ (ਆਜ਼ਾਦ ਨਿਰਦੇਸ਼ਕ) ਅਤੇ ਪਰਾਗ ਮਰਾਠੇ (ਅਮਰੀਕੀ ਕ੍ਰਿਕਟ ਸੰਘ ਦੇ ਸਾਬਕਾ ਪ੍ਰਧਾਨ) ਸ਼ਾਮਲ ਹਨ। ਸ਼ਾਹ ਨੂੰ 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਮਲ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਵਿਭਾਗ ’ਚ 24 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਕ੍ਰਿਕਟ ਦੇ ਨਾਲ, ਅੱਠ ਹੋਰ ਖੇਡਾਂ - ਬੇਸਬਾਲ/ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬ੍ਰੇਕਡਾਂਸਿੰਗ, ਕਰਾਟੇ, ਕਿੱਕਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ - ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਮੁਕਾਬਲਾ ਕਰ ਰਹੀਆਂ ਹਨ। ਸ਼ਾਹ ਨੂੰ ਭਾਰਤ ਦੀ 2036 ’ਚ ਓਲੰਪਿਕ ਮੇਜ਼ਬਾਨੀ ਦੀ ਇੱਛਾ ਨੂੰ ਧਿਆਨ ’ਚ ਰੱਖਦੇ ਹੋਏ ਸ਼ਾਮਲ ਕੀਤਾ ਗਿਆ ਸੀ। ਕ੍ਰਿਕਟ ਦੇ ਨਾਲ ਅੱਠ ਹੋਰ ਖੇਡਾਂ- ਬੇਸਬਾਲ/ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬ੍ਰੇਕਡਾਂਸਿੰਗ, ਕਰਾਟੇ, ਕਿੱਕ ਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਵੀ ਪ੍ਰੋਗਰਾਮ ’ਚ ਸ਼ਾਮਲ ਕਰਨ ਲਈ ਮੁਕਾਬਲੇਬਾਜ਼ੀ ਕਰ ਰਹੀਆਂ ਹਨ।

 

Manoj

This news is Content Editor Manoj