ਕ੍ਰਿਕਟ 'ਤੇ ਵੀ ਮੰਡਰਾਇਆ ਡੋਪਿੰਗ ਦਾ ਸਾਇਆ, 2010 ਤੋਂ ਬਾਅਦ ਫਸੇ 5 ਖਿਡਾਰੀ

06/15/2019 1:39:35 PM

ਨਵੀਂ ਦਿੱਲੀ : ਬੇਸਬਾਲ ਨੂੰ 2000 ਤੱਕ ਇਕ ਅਜਿਹਾ ਖੇਡ ਦੇ ਰੂਪ 'ਚ ਜਾਣਿਆ ਜਾਂਦਾ ਸੀ, ਜੋ ਪੂਰੀ ਤਰ੍ਹਾਂ ਸਕਿਲ ਦਾ ਖੇਡ ਹੈ। ਤਾਕਤ ਅਜਮਾਉਣ ਦੀ ਇਸ ਵਿਚ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਪਰ ਇਸ ਤੋਂ ਬਾਅਦ ਇਸ ਖੇਡ ਵਿਚ ਅਜਿਹਾ ਡੇਪਿੰਗ ਸਕੈਂਡਲ ਸਾਹਮਣੇ ਆਇਆ ਜਿਸ ਨਾਲ ਪਤਾ ਚੱਲਿਆ ਕਿ ਖਿਡਾਰੀ ਤਾਕਤ ਵਧਾਉਣ ਲਈ ਕਿਵੇਂ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਹੀ ਹਾਲਾਤਾਂ ਤੋਂ ਹੁਣ ਕ੍ਰਿਕਟ ਦਾ ਖੇਡ ਗੁਜ਼ਰ ਰਿਹਾ ਹੈ। 2010 ਦੇ ਬਾਅਦ ਤੋਂ ਜਿਸ ਤੇਜੀ ਨਾਲ ਟੀ-20 ਜਾ ਸੂਰਜ ਚੜਿਆ ਹੈ, ਉਂਨੀ ਹੀ ਤੇਜੀ ਨਾਲ ਪਾਵਰ ਹਿਟਰਸ ਦੀ ਡਿਮਾਂਡ ਵਧੀ ਹੈ। ਇਹ ਗੱਲ ਡੋਪਿੰਗ ਦਾ ਡਰ ਪੈਦਾ ਕਰਦੀ ਹੈ। ਜਾਣੋ

ਕ੍ਰਿਕਟ ਵਿਚ ਡੋਪ ਟੈਸਟ ਅਤੇ ਡੋਪਿੰਗ ਦਾ ਹਾਲ :

ਕ੍ਰਿਕਟ ਵਿਚ ਡੋਪਿੰਗ ਦਾ ਡਰ ਕਿਉਂ
ਯੂਨੀਵਰਸਿਟੀ ਆਫ ਚੈਸਟਰ ਦੀ ਐਂਟੀ ਡੋਪਿੰਗ ਸਪੈਸ਼ਲਿਸਟ ਇਵਾਨ ਵੇਡਿੰਗਟਨ ਕਹਿੰਦੇ ਹਨ, ''ਪਿਛਲੇ 5 ਤੋਂ 7 ਸਾਲ ਵਿਚ ਕ੍ਰਿਕਟ ਫਿਜਿਕਲੀ ਡਿਮਾਂਡਿੰਗ ਖੇਡ ਬਣ ਚੁੱਕਿਆ ਹੈ। ਹੁਣ ਇਹ ਦਿਮਾਗ ਅਤੇ ਸਕਿਲਸੈਟ ਦੇ ਬਾਹਰ ਹੀ ਸਰੀਰਕ ਮਜ਼ਬੂਤੀ ਵੀ ਮੰਗਦਾ ਹੈ। ਖਿਡਾਰੀ ਸਰੀਰ ਨੂੰ ਅਜਿਹੇ ਢਾਲ ਰਹੇ ਹਨ ਕਿ ਭਾਂਵੇ ਹੀ ਲੰਬੇ ਸਮੇਂ ਤੱਕ ਇਹ ਰੈਗੁਲਰ ਨਤੀਜੇ ਨਾ ਦੇਵੇ। ਸਰੀਰ 'ਤੇ ਇਹ ਵਧਦਾ ਦਬਾਅ ਹੀ ਖਿਡਾਰੀਆਂ ਨੂੰ ਗਲਤ ਰਾਹ 'ਤੇ ਜਾਣ ਦਾ ਡਰ ਪੈਦਾ ਕਰਦਾ ਹੈ।

3 ਸਾਲ ਵਿਚ ਡੋਪ ਟੈਸਟ 'ਚ 500 ਦਾ ਵਾਧਾ
2015 ਵਿਚ ਕ੍ਰਿਕਟ ਵਿਚ 944 ਡੋਪ ਟੈਸਟ ਕਰਾਏ ਗਏ। ਇਹ ਗਿਣਤੀ 2018 ਵਿਚ ਵਧ ਕੇ 1434 ਹੋ ਗਈ। ਮਤਲਤ 3 ਸਾਲ ਵਿਚ ਕ੍ਰਿਕਟ ਵਿਚ ਹੋਣ ਵਾਲੇ ਡੋਪ ਟੈਸਟ ਵਿਚ 490 ਦਾ ਵਾਧਾ ਹੋਇਆ। ਭਾਂਵੇ ਹੀ ਇਹ ਵਾਧਾ ਦਿਸੇ ਪਰ ਹੋਰ ਖੇਡਾਂ ਦੀ ਤੁਲਨਾ ਕਰਨ 'ਤੇ ਇਹ ਘੱਟ ਗਿਣਤੀ ਨਜ਼ਰ ਆਉਂਦੀ ਹੈ। 2018 ਵਿਚ ਬੇਸਬਾਲ ਵਿਚ ਯੂ. ਐੱਸ. ਏ. ਵਿਚ ਮੇਜਰ ਅਤੇ ਮਾਈਨਰ ਲੀਗ ਲੈਵਲ 'ਤੇ 27 ਹਜ਼ਾਰ ਡੋਪ ਟੈਸਟ ਹੋਏ, ਜੋ ਕ੍ਰਿਕਟ ਤੋਂ 19 ਗੁਣਾ ਵੱਧ ਹੈ।

2010 ਤੋਂ ਬਾਅਦ 5 ਖਿਡਾਰੀ ਫਸੇ ਡੋਪ ਟੈਸਟ 'ਚ
ਆਂਦਰੇ ਰਸਲ
: ਵਿੰਡੀਜ਼   ਦੇ ਰਸੇਲ ਨੇ 2017 ਵਿਚ ਲਗਾਤਾਰ 3 ਡੋਪਿੰਗ ਟੈਸਟ ਮਿਸ ਕਰ ਦਿੱਤੇ ਸੀ। ਜਿਸ ਕਾਰਨ ਉਸ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ।
ਜੇਸੀ ਰਾਈਡਰ : ਨਿਊਜ਼ੀਲੈਂਡ ਦੇ ਜੇਸੀ ਰਾਈਡਰ 2013 ਵਿਚ ਇਸ ਟੈਸਟ 'ਚ ਪਾਜ਼ੀਟਿਵ ਪਾਏ ਗਏ। ਜਿਸ ਕਾਰਨ ਉਸ 'ਤੇ 6 ਮਹੀਨੇ ਦਾ ਬੈਨ ਲਗਾਇਆ ਗਿਆ।
ਅਬਦੁਰ ਰਹਿਮਾਨ : ਪਾਕਿਸਤਾਨ ਸਪਿਨਰ ਨੂੰ 2011 ਵਿਚ ਪਾਜ਼ੀਟਿਵ ਪਾਇਆ ਗਿਆ ਜਿਸ ਕਾਰਨ 'ਤੇ 12 ਹਫਤੇ ਦਾ ਬੈਨ ਲਗਾਇਆ ਗਿਆ।
ਮੁਹੰਮਦ ਸ਼ਹਿਜ਼ਾਦ : ਸ਼ਹਿਜ਼ਾਦ ਨੂੰ ਵੀ ਇਸ ਟੈਸਟ 'ਚ ਪਾਜ਼ੀਟਿਵ ਹੋਣ ਕਾਰਨ ਇਸ ਸਾਲ ਦਾ ਬੈਨ ਝਲਣਾ ਪਿਆ।
ਯਾਸਿਰ ਸ਼ਾਹ : ਯਾਸਿਰ 'ਤੇ ਵੀ ਪਾਬੰਦੀਸ਼ੁਦਾ ਦਵਾਈਆਂ ਲੈਣ ਕਾਰਨ 3 ਮਹੀਨੇ ਦਾ ਬੈਨ ਲਗਾਇਆ ਗਿਆ ਸੀ।