ਕ੍ਰਿਕਇੰਫੋ ਨੇ ਬਣਾਈ ਦਹਾਕੇ ਦੀ ਵਨ ਡੇ ਅਤੇ ਟੀ-20 ਟੀਮ, ਧੋਨੀ ਬਣੇ ਕਪਤਾਨ

01/01/2020 3:54:13 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ  ਨੂੰ ਈ. ਐੱਸ. ਪੀ. ਐੱਨ ਕ੍ਰਿਕਇੰਫੋ ਦੀ ਦਹਾਕੇ ਦੀ ਵਨ-ਡੇ ਅਤੇ ਟੀ-20 ਟੀਮ ਦਾ ਕਪਤਾਨ ਚੁੱਣਿਆ ਗਿਆ ਜਦ ਕਿ ਵਿਰਾਟ ਕੋਹਲੀ ਨੂੰ ਟੈਸਟ ਟੀਮ ਦਾ ਕਪਤਾਨ ਚੁੱਣਿਆ ਗਿਆ। 23 ਮੈਂਮਬਰੀ ਕਮੇਟੀ ਨੇ ਚੋਣ ਇਸ ਆਧਾਰ 'ਤੇ ਕੀਤੀ ਕਿ ਖਿਡਾਰੀ ਨੇ ਘੱਟ ਤੋਂ ਘੱਟ 50 ਟੈਸਟ ਖੇਡੇ ਹੋਣ ਜਾਂ ਰੀਵਾਇਤੀ ਫਾਰਮੈਟ 'ਚ ਛੇ ਸਾਲ ਤੋਂ ਸਰਗਰਮ ਹੋਵੇ।
ਵਨ ਡੇ ਲਈ 75 ਮੈਚਾਂ ਅਤੇ ਟੀ-20 ਲਈ 100 ਮੈਚ ਲਾਜ਼ਮੀ ਸੀ। ਟੈਸਟ ਇਲੈਵਨ 'ਚ ਆਫ ਸਪਿਨਰ ਆਰ ਅਸ਼ਵਿਨ ਨੂੰ ਵੀ ਚੁਣਿਆ ਗਿਆ ਜੋ ਗੁੱਟ ਦੇ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੇ ਆਉਣ ਤੋਂ ਬਾਅਦ ਟੀਮ ਤੋਂ ਬਾਹਰ ਹਨ। ਇੰਗਲੈਂਡ ਦੇ ਐਲੇਸਟਰ ਕੁਕ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਵੀ ਟੀਮ 'ਚ ਹਨ। ਕੋਹਲੀ ਨੇ 54.97 ਦੀ ਔਸਤ ਨਾਲ 7202 ਟੈਸਟ ਦੌੜਾਂ ਬਣਾਈਆਂ ਹਨ ਜਦ ਕਿ ਅਸ਼ਵਿਨ ਨੇ 362 ਵਿਕਟਾਂ ਲਈਆਂ ਹਨ।
ਕੋਹਲੀ ਤਿੰਨੋਂ ਫਾਰਮੈਟਾਂ 'ਚ ਚੁੱਣੇ ਗਏ ਇਕਲੌਤੇ ਭਾਰਤੀ ਹਨ ਜਦ ਕਿ ਰੋਹਿਤ ਸ਼ਰਮਾ ਨੇ ਵਨ-ਡੇ ਇਲੈਵਨ 'ਚ ਜਗ੍ਹਾ ਬਣਾਈ ਹੈ। ਜਸਪ੍ਰੀਤ ਬੁਮਰਾਹ, ਕੋਹਲੀ ਅਤੇ ਧੋਨੀ ਟੀ-20 ਟੀਮ 'ਚ ਹਨ। ਟੀ-20 ਟੀਮ 'ਚ ਵੈਸਟਇੰਡੀਜ਼ ਦੇ ਪੰਜ ਖਿਡਾਰੀ ਕ੍ਰਿਸ ਗੇਲ, ਡਵੇਨ ਬਰਾਵੋ, ਸੁਨੀਲ ਨਰਾਇਣ, ਕਿਰੋਨ ਪੋਲਾਰਡ ਅਤੇ ਆਂਦਰੇ ਰਸੇਲ ਸ਼ਾਮਲ ਹਨ। ਮਹਿਲਾ ਟੀਮ 'ਚ ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਵਨ-ਡੇ ਅਤੇ ਟੀ- 20 ਟੀਮ 'ਚ ਹੈ। ਆਸਟਰੇਲੀਆ ਦੀ ਮੇਗ ਲਾਨਿੰਗ ਨੂੰ ਕਪਤਾਨ ਚੁਣਿਆ ਗਿਆ ਹੈ।