ਵਿਨੇਸ਼, ਬਜਰੰਗ ਨੂੰ ਏਸ਼ੀਆਡ ਟਰਾਇਲ 'ਚ ਛੋਟ 'ਤੇ ਸ਼ਨੀਵਾਰ ਨੂੰ ਫ਼ੈਸਲਾ ਦੇਵੇਗੀ ਅਦਾਲਤ

07/21/2023 3:18:55 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਏਸ਼ੀਆਈ ਖੇਡਾਂ ਲਈ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਚੋਣ ਟਰਾਇਲਾਂ ਤੋਂ ਮਿਲੀ ਛੋਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ 22 ਜੁਲਾਈ ਨੂੰ ਆਪਣਾ ਫ਼ੈਸਲਾ ਸੁਣਾਏਗੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਅੰਡਰ-20 ਵਿਸ਼ਵ ਚੈਂਪੀਅਨ ਅਨਵਿਲ ਪੰਘਾਲ ਅਤੇ ਅੰਡਰ-23 ਏਸ਼ੀਆਈ ਚੈਂਪੀਅਨ ਸੁਜੀਤ ਕਲਕਲ ਦੀਆਂ ਪਟੀਸ਼ਨਾਂ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ।ਉਨ੍ਹਾਂ ਨੇ ਕਾਰਵਾਈ ਦੌਰਾਨ ਕਿਹਾ, “ਇਹ ਪਤਾ ਕਰਨਾ ਅਦਾਲਤ ਦਾ ਕੰਮ ਨਹੀਂ ਹੈ ਕਿ ਕੌਣ ਬਿਹਤਰ ਹੈ। ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀਂ।" ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ 'ਚ ਸਿੱਧੇ ਪ੍ਰਵੇਸ਼ ਦੇਣ ਦਾ ਫ਼ੈਸਲਾ ਕੀਤਾ। ਹੋਰ ਪਹਿਲਵਾਨਾਂ ਦੇ ਟਰਾਇਲ 22 ਅਤੇ 23 ਜੁਲਾਈ ਨੂੰ ਹੋਣੇ ਹਨ।

ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ 'ਤੇ ਬੋਲੀ ਸਾਕਸ਼ੀ ਮਲਿਕ
ਪੰਘਾਲ ਅਤੇ ਕਲਕਲ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਵਕੀਲ ਰਿਸ਼ੀਕੇਸ਼ ਬਰੂਹਾ ਅਤੇ ਅਕਸ਼ੈ ਕੁਮਾਰ ਦੁਆਰਾ ਦਾਇਰ ਪਟੀਸ਼ਨ 'ਚ ਉਨ੍ਹਾਂ ਨੇ ਐਡਹਾਕ ਕਮੇਟੀ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਬਰੂਆ ਨੇ ਇਸ ਫ਼ੈਸਲੇ ਨੂੰ ਕਈ ਆਧਾਰਾਂ 'ਤੇ ਚੁਣੌਤੀ ਦਿੱਤੀ ਜਿਸ 'ਚ ਭਾਰਤੀ ਕੁਸ਼ਤੀ ਮਹਾਸੰਘ ਦਾ ਅਗਸਤ 2022 'ਚ ਖਿਡਾਰੀਆਂ ਨੂੰ ਚੋਣ ਟਰਾਇਲਾਂ ਤੋਂ ਛੋਟ ਦੇਣ ਦੀ ਵਿਵਸਥਾ ਨੂੰ ਵਾਪਸ ਲੈਣ ਦਾ ਫ਼ੈਸਲਾ ਵੀ ਇਕ ਆਧਾਰ ਹੈ। ਐਡ-ਹਾਕ ਕਮੇਟੀ ਦੇ ਵਕੀਲ ਨੇ ਹਾਲਾਂਕਿ ਕਿਹਾ ਕਿ ਅਜਿਹਾ ਕੋਈ ਫ਼ੈਸਲਾ ਫਾਈਲ 'ਤੇ ਨਹੀਂ ਹੈ। ਅਦਾਲਤ ਨੇ ਉਸ ਨੂੰ ਇਸ ਦੇ ਹੱਕ 'ਚ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਵੀਰਵਾਰ ਨੂੰ ਡਬਲਯੂਐੱਫਆਈ ਦੇ ਕੰਮਕਾਜ ਨੂੰ ਦੇਖ ਰਹੀ ਐਡ-ਹਾਕ ਕਮੇਟੀ ਨੂੰ ਫੋਗਾਟ ਅਤੇ ਪੂਨੀਆ ਨੂੰ ਚੋਣ ਟਰਾਇਲ ਤੋਂ ਛੋਟ ਦੇਣ ਦੇ ਕਾਰਨ ਦੱਸਣ ਲਈ ਕਿਹਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon