ਤਾਂ ਇਸ ਕਾਰਨ 2003 ਦੇ ਵਿਸ਼ਵ ਕੱਪ ਤੋਂ ਹੋਣਾ ਪੈਂ ਸਕਦਾ ਸੀ ਸਚਿਨ ਨੂੰ ਬਾਹਰ

11/18/2017 5:41:58 PM

ਨਵੀਂ ਦਿੱਲੀ— ਸਾਲ 2002 ਦੇ ਅਕਤੂਬਰ-ਨਵੰਬਰ 'ਚ ਵਿਸ਼ਵ ਦਾ ਖੁਮਾਰ ਪੂਰੇ ਦੇਸ਼ ਦੇ ਸਿਰ 'ਤੇ ਸਵਾਰ ਸੀ ਅਤੇ ਉਸ ਦੇ ਅਗਲੇ ਹੀ ਸਾਲ ਦੀ ਸ਼ੁਰੂਆਤ 'ਚ ਵਿਸ਼ਵ ਕੱਪ ਖੇਡਣ ਜਾਣਾ ਸੀ। ਜਿਸ ਦੀ ਮੇਜਬਾਨੀ ਦੱਖਣੀ ਅਫਰੀਕਾ, ਜਿੰਬਾਬਵੇ ਅਤੇ ਕੀਨਿਆ ਕਰ ਰਹੀ ਸੀ। ਪਰ ਵਿਸ਼ਵ ਕੱਪ ਤੋਂ ਪਹਿਲਾਂ ਸਚਿੰਨ ਤੇਂਦੁਲਕਰ ਜ਼ਖਮੀ ਹੋ ਗਏ ਸਨ। ਸਚਿਨ ਦੀ ਜੰਘ 'ਚ ਸੱਟ ਆਈ ਸੀ ਅਤੇ ਉਹ ਇਸ ਕਾਰਨ ਜਿੰਬਾਬਵੇ ਖਿਲਾਫ ਨਹੀਂ ਖੇਡ ਸਕੇ ਸਨ।
ਉੱਥੇ ਹੀ ਸੱਟ ਦੇ ਕੁਝ ਦਿਨ ਬਾਅਦ ਖਬਰ ਫੈਲੀ ਕਿ ਉਸ ਦੀ ਹੈਮਸਟ੍ਰਿੰਗ (ਗੋਢੇ ਦੇ ਪਿੱਛੇ ਦੀ ਨਸ 'ਚ ਖਿੱਚ ਪੈਂ ਗਈ) ਹੋ ਗਈ। ਹੈਮਸਟ੍ਰਿੰਗ ਦੀ ਸੱਟ ਦੇ ਕਾਰਨ ਤੇਂਦੁਲਕਰ ਵੈਸਟਇੰਡੀਜ਼ ਦੇ ਖਿਲਾਫ ਭਾਰਤ 'ਚ ਹੋਈ ਸੀਰੀਜ਼ ਵੀ ਖੇਡ ਸਕੇ ਸਨ। ਪਰ ਸਚਿਨ ਤਾਂ ਸਚਿਨ ਸੀ ਉਸ ਨੇ ਦਰਦ 'ਤੇ ਜਿੱਤ ਹਾਸਲ ਕੀਤੀ ਅਤੇ ਵਿਸ਼ਵ ਕੱਪ 2003 'ਚ ਸ਼ਾਨਦਾਰ ਕਮਬੈਕ ਕੀਤੇ ਉਸ ਨੇ ਮਾਮੀਬਿਆ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਉਸ ਮੈਚ 'ਚ ਉਸ ਨੇ 151 ਗੇਂਦਾਂ 'ਚ 152 ਦੌੜਾਂ ਦੀ ਪਾਰੀ ਖੇਡੀ ਅਤੇ 18 ਚੌਕੇ ਵੀ ਲਗਾਏ। ਖਾਸ ਗੱਲ ਇਹ ਸੀ ਕਿ ਸਚਿਨ ਇਸ ਵਿਸ਼ਵਕੱਪ 2003 ਦੇ 'ਮੈਨ ਆਫ ਦ ਸੀਰੀਜ਼' ਵੀ ਬਣੇ। ਉਸ ਨੇ ਪੂਰੇ ਵਿਸ਼ਵ ਕੱਪ 'ਚ 1 ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਸਨ। ਸਚਿਨ ਨੇ ਉਸ ਵਿਸ਼ਵ ਕੱਪ 'ਚ ਪੂਰੇ 673 ਸਕੋਰ ਬਣਾਏ ਸਨ ਅਤੇ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਸਚਿਨ ਹੀ ਰਿਹਾ ਸੀ।