ਕੋਰੋਨਾ ਵਾਇਰਸ ਦਾ ਕਹਿਰ : ਵਿੰਬਲਡਨ ''ਤੇ ਫੈਸਲਾ ਅਗਲੇ ਹਫਤੇ

03/26/2020 6:30:58 PM

ਲੰਡਨ— ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਮੁਲਤਵੀ ਜਾਂ ਰੱਦ ਕਰਨ ਦੇ ਬਾਰੇ ਵਿਚ ਫੈਸਲਾ ਅਗਲੇ ਹਫਤੇ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਲਿਆ ਜਾਵੇਗਾ। ਆਲ ਇੰਗਲੈਂਡ ਕਲੱਬ ਨੇ ਕਿਹਾ ਹੈ ਕਿ ਇਸ ਸਾਲ ਦੀ ਵਿੰਬਲਡਨ ਚੈਂਪੀਅਨਸ਼ਿਪ ਦੇ ਬਾਰੇ ਵਿਚ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤਾ। ਦੁਨੀਆ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਨੂੰ ਕਰਵਾਉਣ 'ਤੇ ਕਲੱਬ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਾਲਾਤ 'ਤੇ ਲਗਾਤਾਰ ਨਜ਼ਰ ਰੱਖੇਗਾ ਤੇ ਉਸੇ ਦੇ ਹਿਸਾਬ ਨਾਲ ਉਹ ਚੈਂਪੀਅਨਸ਼ਿਪ ਨੂੰ ਕਰਵਾਉਣ ਦੇ ਬਾਰੇ ਵਿਚ ਫੈਸਲਾ ਕਰੇਗਾ। ਕਲੱਬ ਦੀ ਹੰਗਾਮੀ ਮੀਟਿੰਗ ਅਗਲੇ ਹਫਤੇ ਹੋਣੀ ਹੈ। ਕਲੱਬ ਨੇ ਟੂਰਨਾਮੈਂਟ ਨੂੰ ਦਰਸ਼ਕਾਂ ਦੇ ਬਿਨਾਂ ਕਰਵਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਇਸ ਸਾਲ ਵਿੰਬਲਡਨ ਦਾ ਆਯੋਜਨ  29 ਜੂਨ ਤੋਂ 12 ਜੁਲਾਈ ਤਕ ਹੋਮਾ ਹੈ।

ਮਹਿਲਾਵਾਂ ਦੇ ਡਬਲਯੂ. ਟੀ. ਏ. ਤੇ ਪੁਰਸ਼ਾਂ ਦੇ ਏ. ਟੀ. ਪੀ. ਟੂਰ ਨੇ ਆਪਣੇ ਸਾਰੇ ਟੂਰਨਾਮੈਂਟ 7 ਜੂਨ ਤਕ ਮੁਲਤਵੀ ਕਰ ਦਿੱਤੇ ਸੀ। ਇਨ੍ਹਾਂ ਦੋਵਾਂ ਟੈਨਿਸ ਸੰਗਠਨਾਂ ਦੇ ਮੁਲਤਵੀ ਮੁਕਾਬਲਿਆਂ ਵਿਚ ਮੈਡ੍ਰਿਡ ਤੇ ਰੋਮ ਵਿਚ ਹੋਣ ਵਾਲੀ ਏ. ਟੀ. ਪੀ./ਡਬਲਯੂ. ਟੀ. ਏ. ਟੂਰਨਾਮੈਂਟ, ਰਾਬਟ ਤੇ ਸਟ੍ਰਾਸਬਰਗ ਵਿਚ ਆਯੋਜਿਤ ਹੋਣ ਵਾਲੇ ਡਬਲਯੂ. ਟੀ. ਏ. ਟੂਰਨਾਮੈਂਟ ਅਤੇ ਮਿਊਨਿਖ, ਐਸਟੋਰਿਲ, ਜੇਨੇਵਾ ਤੇ ਲਿਓਨ ਵਿਚ ਆਯੋਜਨ ਹੋਣ ਵਾਲੇ ਏ. ਟੀ. ਪੀ. ਟੂਰਨਾਮੈਂਟ ਸ਼ਾਮਲ ਹਨ। ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਸ਼ ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਯੂ. ਐੱਸ. ਓਪਨ  ਨੂੰ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਅਮਰੀਕੀ ਟੈਨਿਸ ਸੰਘ (ਯੂ. ਐੱਸ. ਟੀ. ਏ.) ਕੋਰੋਨਾ ਵਾਇਰਸ ਦੇ ਕਾਰਣ ਯੂ. ਐੱਸ. ਓਪਨ ਨੂੰ ਮੁਲਤਵੀ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਯੂ. ਐੱਸ. ਓਪਨ ਦਾ ਆਯੋਜਨ 24 ਅਗਸਤ ਤੋਂ 13 ਸਤੰਬਰ ਤਕ ਹੋਣਾ ਹੈ। ਇਸ ਤੋਂ ਪਹਿਲਾਂ ਫ੍ਰੈਂਚ ਓਪਨ ਨੂੰ 20 ਸਤੰਬਰ ਤਕ ਮੁਲਤਵੀ ਕੀਤਾ ਗਿਆ ਸੀ। ਫ੍ਰੈਂਚ ਓਪਨ ਦਾ ਆਯੋਜਨ 23 ਮਈ ਤੋਂ 7 ਜੂਨ ਤਕ ਹੋਣਾ ਸੀ ਪਰ ਇਹ ਟੂਰਨਾਮੈਂਟ ਹੁਣ 20 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤਕ ਚੱਲੇਗਾ। ਫ੍ਰੈਂਚ ਓਪਨ ਦੀਆਂ ਨਵੀਆਂ ਮਿਤੀਆਂ ਯੂ. ਐੱਸ. ਓਪਨ ਦੇ ਸਿਰਫ ਇਕ ਹਫਤੇ ਬਾਅਦ ਤੈਅ ਕੀਤੀਆਂ ਗਈਆਂ ਹਨ।

Ranjit

This news is Content Editor Ranjit