ਕੋਰੋਨਾ ਵਾਇਰਸ : ਸਾਨੀਆ ਮਿਰਜ਼ਾ ਦਾ ਇਹ ਸੈਨੇਟਾਈਜ਼ਰ ਵੀਡੀਓ ਵਾਇਰਲ

03/18/2020 8:25:57 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੁਨੀਆ ਭਰ 'ਚ ਫੈਲ ਗਿਆ ਹੈ ਤੇ ਇਸ ਵਜ੍ਹਾ ਨਾਲ ਵਿਸ਼ਵ ਭਰ ਦੇ ਸਿਹਤ ਮਾਹਰ ਲੋਕਾਂ ਨੂੰ ਆਪਣੇ ਆਲੇ-ਦੁਆਲੇ ਜ਼ਿਆਦਾ ਸਫਾਈ ਰੱਖਣ ਦੀ ਅਪੀਲ ਕਰ ਰਹੇ ਹਨ। ਨਾਲ ਹੀ ਲੋਕਾਂ ਨੂੰ ਸਾਬਣ ਨਾਲ ਹੱਥ ਧੋਣ ਜਾਂ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਦੇ ਲਈ ਵੀ ਕਿਹਾ ਗਿਆ ਹੈ ਤਾਂਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੇਵਲ ਬਾਲੀਵੁੱਡ ਹੀ ਨਹੀਂ ਬਲਕਿ ਸਪੋਰਟਸ ਦੀ ਦੁਨੀਆ 'ਚ ਵੱਡੇ-ਵੱਡੇ ਦਿੱਗਜ ਵੀ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖ ਰਹੇ ਹਨ। ਇਸ ਵਿਚਾਲੇ ਸਾਨੀਆ ਮਿਰਜ਼ਾ ਨੇ ਆਪਣੇ ਬੇਟੇ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਾਨੀਆ ਮਿਰਜ਼ਾ ਬੇਟੇ ਇਜ਼ਗਾਨ ਮਿਰਜ਼ਾ ਮਲਿਕ ਨੂੰ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਸਿਖਾ ਰਹੀ ਹੈ।

 
 
 
 
 
View this post on Instagram
 
 
 
 
 
 
 
 
 

Sanitizing !! It’s the need of the hour .. even @izhaan.mirzamalik has it down 👋🏽 stay safe everyone #covıd19

A post shared by Sania Mirza (@mirzasaniar) on Mar 17, 2020 at 1:56am PDT


ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਮੰਗਲਵਾਰ ਨੂੰ ਇਹ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਇਜ਼ਾਨ ਬਹੁਤ ਕਿਊਟ ਲੱਗ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਾਨੀਆ ਨੇ ਲਿਖਿਆ, 'ਸੈਨੇਟਾਈਜਿੰਗ, ਇਹ ਹਰ ਘੰਟੇ ਦੀ ਜ਼ਰੂਰਤ ਹੈ...ਤੁਸੀਂ ਸਾਰੇ ਸੁਰੱਖਿਅਤ ਰਹੋ # ਕੋਵਿਡ-19'.


ਵੀਡੀਓ 'ਚ ਸਾਨੀਆ ਇਜ਼ਾਨ ਨੂੰ ਸੈਨੀਟਾਈਜ਼ਰ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੇ ਉਸ ਨੂੰ ਇਸ ਨਾਲ ਹੱਥ ਸਾਫ ਕਰਨ ਲਈ ਕਹਿ ਰਹੀ ਹੈ। ਇਸ ਤੋਂ ਬਾਅਦ ਇਜ਼ਾਨ ਸੈਨੇਟਾਈਜ਼ਰ ਨੂੰ ਆਪਣੇ ਹੱਥ 'ਤੇ ਲਗਾਉਂਦਾ ਹੈ ਤੇ ਹੱਸਦਾ ਹੈ। ਹੁਣ ਤਕ ਇਸ ਨੂੰ 28 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

Gurdeep Singh

This news is Content Editor Gurdeep Singh