ਕੋਰੋਨਾ ਵਾਇਰਸ : ਰੋਹਿਤ ਨੇ ਵੀ ਦਿੱਤਾ ਦਾਨ, ਕਿਹਾ- ਦੇਸ਼ ਨੂੰ ਪੈਰਾਂ ’ਤੇ ਖੜਾ ਦੇਖਣਾ ਚਾਹੁੰਦਾ ਹਾਂ

03/31/2020 1:52:23 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ ਕੋਰੋਨਾ ਵਾਇਰਸ ਰੋਹਿਤ ਸ਼ਰਮਾ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਮਦਦ ਦਾ ਹੱਥ ਵਧਾਉਂਦਿਆਂ 80 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਰੋਹਿਤ ਨੇ ਕਿਹਾ ਕਿ ਉਸ ਨੇ ਪੀ. ਐੱਮ. ਰਾਹਤ ਫੰਡ ਵਿਚ 45 ਲੱਖ, ਸੀ. ਐੱਮ. ਰਾਹਤ ਫੰਡ ਵਿਚ 25 ਲੱਖ ਅਤੇ ਜਮੈਟੋ ਫੀਡਿੰਗ ਇੰਡੀਆ ਵਿਚ 5 ਲੱਖ ਅਤੇ ਅਵਾਰਾ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। 

ਇਸ 32 ਸਾਲਾ ਕ੍ਰਿਕਟਰ ਨੇ ਟਵੀਟ ਕਰਦਿਆਂ ਲਿਖਿਆ, ‘‘ਅਸੀਂ ਆਪਣੇ ਦੇਸ਼ ਨੂੰ ਫਿਰ ਤੋਂ ਪੈਰਾਂ ’ਤੇ ਖੜਾ ਦੇਖਣਾ ਚਾਹੁੰਦੇ ਹਾਂ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ। ਮੈਂ ਆਪਣੇ ਵੱਲੋਂ ਛੋਟਾ ਯੋਗਦਾਨ ਦੇ ਰਿਹਾ ਹਾਂ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਉੱਦਵ ਠਾਕਰੇ ਨੂੰ ਟੈਗ ਕਰਦਿਆਂ ਲਿਖਿਆ, ‘‘ਸਾਨੂੰ ਆਪਣੇ ਨੇਤਾਵਾਂ ਦਾ ਸਹਾਰਾ ਬਣਨ ਦੇ ਨਾਲ ਉਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ।’’ ਇਸ ਤੋਂ ਪਹਿਲਾਂ ਸੋਮਵਾਰ ਨੂੰ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਡੋਨੇਸ਼ਨ ਕੀਤੀ ਸੀ। ਹਾਲਾਂਕਿ ਉਸ ਨੇ ਖੁਲਾਸਾ ਤਾਂ ਨਹੀਂ ਕੀਤਾ ਪਰ ਰਿਪੋਰਟਸ ਮੁਤਾਬਕ ਦੋਵਾਂ ਨੇ 3 ਕਰੋੜ ਰੁਪਏ ਦਾਨ ਦਿੱਤੇ ਹਨ। 

ਇਸ ਤੋਂ ਪਹਿਲਾ ਹੋਰ ਵੀ ਕਈ ਖਿਡਾਰੀ ਦਾਨ ਦੇ ਚੁੱਕੇ ਹਨ , ਜਿਸ ਵਿਚ ਅਜਿੰਕਯ ਰਹਾਨੇ, ਸੁਰੇਸ਼ ਰੈਨਾ, ਸਚਿਨ ਤੇਂਦੁਲਕਰ, ਪੀ. ਵੀ. ਸਿੰਧੂ, ਮਨੂ ਭਾਕਰ, ਗੌਤਮ ਗੰਭੀਰ ਆਦਿ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ 1200 ਤੋਂ ਜ਼ਿਆਦਾ ਲੋਕ ਇਨਫੈਕਟਡ ਹਨ, ਜਦਿਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੁਨੀਆ ਭਰ ਵਿਚ ਇਸ ਮਹਾਮਾਰੀ ਨਾਲ 37 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

Ranjit

This news is Content Editor Ranjit