ਕੋਰੋਨਾ ਸੰਕਟ : ਲੰਕਾ ਪ੍ਰੀਮੀਅਰ ਲੀਗ ਮੁਲਤਵੀ

08/12/2020 12:06:21 AM

ਕੋਲੰਬੋ– ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਚੋਟੀ ਦੀ ਵਿਦੇਸ਼ੀ ਖਿਡਾਰੀਆਂ ਦੀ ਗੈਰ-ਹਾਜ਼ਰੀ ਦੇ ਕਾਰਣ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦੇ ਪਹਿਲੇ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ। ਦੇਸ਼ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਣ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਜ਼ਰੂਰੀ ਤੌਰ 'ਤੇ 14 ਦਿਨ ਦੇ ਇਕਾਂਤਵਾਸ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਸਰਕਾਰ ਤੇ ਸਿਹਤ ਮੰਤਰਾਲਾ ਤੋਂ ਮਨਜ਼ੂਰੀ ਮਿਲਣ ਦੀ ਸਥਿਤੀ ਵਿਚ ਇਸ ਟੀ-20 ਲੀਗ ਨੂੰ 28 ਅਗਸਤ ਤੋਂ ਸ਼ੁਰੂ ਹੋਣਾ ਸੀ ਪਰ ਵਿਦੇਸ਼ੀ ਖਿਡਾਰੀਆਂ ਲਈ 14 ਦਿਨਾਂ ਤਕ ਇਕਾਂਤਵਾਸ 'ਤੇ ਰਹਿਣਾ ਵੱਡਾ ਮੁੱਦਾ ਬਣ ਗਿਆ।
ਆਈ. ਪੀ. ਐੱਲ. ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਯੂ. ਏ. ਈ. ਵਿਚ ਹੋਣਾ ਹੈ। ਐੱਲ. ਪੀ. ਐੱਲ. ਵਿਚ 5 ਟੀਮਾਂ ਵਿਚਾਲੇ 23 ਮੁਕਾਬਲੇ ਖੇਡੇ ਜਾਣੇ ਸਨ, ਜਿਸਦਾ ਫਾਈਨਲ 20 ਸਤੰਬਰ ਨੂੰ ਪ੍ਰਸਤਾਵਿਤ ਸੀ। ਰਿਪੋਰਟ ਦੇ ਮੁਤਾਬਕ ਕੁਲ 93 ਕੌਮਾਂਤਰੀ ਕ੍ਰਿਕਟਰਾਂ ਨੇ ਇਸ ਵਿਚ ਹਿੱਸਾ ਲੈਣ ਲਈ ਹਾਮੀ ਭਰੀ ਸੀ।
 

Gurdeep Singh

This news is Content Editor Gurdeep Singh