ਕੋਰੋਨਾ ਸੰਕਟ : LPGA ਨੇ ਬੁਈਕ ਸ਼ੰਘਾਈ ਟੂਰਨਾਮੈਂਟ ਰੱਦ ਕਰਨ ਦੀ ਕੀਤੀ ਪੁਸ਼ਟੀ

08/12/2020 11:25:20 PM

ਸ਼ੰਘਾਈ : ਲੇਡੀਜ਼ ਪੀ. ਜੀ. ਏ. ਟੂਰ (ਐੱਲ. ਪੀ. ਜੀ. ਏ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 2020 ਬੁਈਕ ਐੱਲ. ਪੀ. ਜੀ. ਏ. ਸ਼ੰਘਾਈ ਗੋਲਫ ਟੂਰਨਾਮੈਂਟ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ। ਚੀਨ ਦੀ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਸਾਲ ਦੇ ਆਖਰ ਦੇ ਅੰਤ ਤੱਕ ਦੇਸ਼ 'ਚ ਸਾਰੇ ਅੰਤਰਰਾਸ਼ਟਰੀ ਮੁਕਾਬਲਿਆਂ ਨੂੰ ਰੱਦ ਕਰੇਗਾ। 
ਸ਼ੰਘਾਈ 'ਚ 15-18 ਅਕਤੂਬਰ ਤੱਕ ਹੋਣ ਵਾਲੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਸ ਮਹਿਲਾ ਗੋਲਫ ਟੂਰਨਾਮੈਂਟ ਨੂੰ ਅਧਿਕਾਰਤ ਰੂਪ ਨਾਲ ਰੱਦ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਮੌਜੂਦਾ ਸਿਹਤ ਸਿੰਤਾਵਾਂ ਅਤੇ ਯਾਤਰਾ ਦੀਆਂ ਪਾਬੰਦੀਆਂ ਦੇ ਕਾਰਨ ਟੂਰਨਾਮੈਂਟ ਰੱਦ ਕੀਤਾ ਜਾਂਦਾ ਹੈ।

Gurdeep Singh

This news is Content Editor Gurdeep Singh