ਕੋਰੋਨਾ : ਫਿਰ ਮਦਦ ਲਈ ਅੱਗੇ ਆਏ ਵਿਰਾਟ, ਲਿਆ ਇਹ ਵੱਡਾ ਫੈਸਲਾ

05/03/2020 9:35:49 PM

ਮੁੰਬਈ— ਕੋਰੋਨਾ ਵਾਇਰਸ ਨਾਲ ਇਸ ਸਮੇਂ ਭਾਰਤ ਸਮੇਤ ਪੂਰੀ ਦੁਨੀਆ ਜੂਝ ਰਹੀ ਹੈ। ਅਜਿਹੇ ਸਮੇਂ 'ਚ ਭਾਰਤੀ ਖਿਡਾਰੀ ਪੀੜਤ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਵਿਰਾਟ ਕੋਹਲੀ ਨੇ ਵੀ ਸਰਕਾਰ ਦੇ ਫੰਡ 'ਚ 3 ਕਰੋੜ ਰੁਪਏ ਦਾ ਦਾਨ ਕੀਤਾ ਸੀ। ਹੁਣ ਵਿਰਾਟ ਕੋਹਲੀ ਇਕ ਵਾਰ ਫਿਰ ਮਦਦ ਦੇ ਲਈ ਅੱਗੇ ਆਏ ਹਨ। ਵਿਰਾਟ ਕੋਹਲੀ ਦੇ ਬਰਾਂਡ One8 ਕੰਯੂਨ ਨੇ ਕੋਰੋਨਾ ਵਾਇਰਸ ਦੇ ਕਾਰਨ ਬੰਦ ਦੇ ਵਿਚ 30 ਹਜ਼ਾਰ ਲੋਕਾਂ ਤਕ ਖਾਣਾ ਪਹੁੰਚਾਉਣ ਦੀ ਜ਼ਿੰਮੇਦਾਰੀ ਲਈ ਹੈ। ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਲਗਾਈ ਹੈ, ਜਿਸ 'ਚ ਕਰਮਚਾਰੀ ਪੀੜਤ ਲੋਕਾਂ ਦੇ ਲਈ ਭੋਜਨ ਦੇ ਪੈਕੇਟ ਤਿਆਰ ਕਰ ਰਹੇ ਹਨ।


ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਆਪਣਾ ਬੱਲਾ ਤੇ ਆਈ. ਪੀ. ਐੱਲ. ਜਰਸੀ, ਕ੍ਰਿਕਟ ਗਲਬਜ਼ ਤੇ ਪੈਡਸ ਵੀ ਨੀਲਾਮੀ ਦੇ ਲਈ ਦਿੱਤੇ ਹਨ। ਉਸ ਦੇ ਨਾਲ  ਏ ਬੀ ਡਿਵੀਲੀਅਰਸ ਦਾ ਕ੍ਰਿਕਟ ਦਾ ਸਮਾਨ ਵੀ ਨੀਲਾਮੀ ਦੇ ਲਈ ਰੱਖਿਆ ਗਿਆ ਹੈ। ਨੀਲਾਮੀ ਤੋਂ ਬਾਅਦ ਜੋ ਰਕਮ ਮਿਲੇਗੀ ਉਸ ਨੂੰ ਵਿਰਾਟ ਤੇ ਡਿਵੀਲੀਅਰਸ ਦੱਖਣੀ ਅਫਰੀਕਾ ਤੇ ਭਾਰਤ ਨੂੰ ਅੱਧੀ-ਅੱਧੀ ਦਾਨ 'ਚ ਦੇਣਗੇ। ਵਿਰਾਟ ਕੋਹਲੀ ਲਗਾਤਾਰ ਆਪਣੇ ਫੈਂਸ ਨੂੰ ਕੋਰੋਨਾ ਵਾਇਰਸ ਦੇ ਸਮੇਂ ਸਮਾਜਿਕ ਦੂਰੀ ਤੇ ਲਾਕਡਾਊਨ ਦੀ ਪਾਲਣਾ ਕਰਨ ਦੀ ਗੱਲ ਦਾ ਸੰਦੇਸ਼ ਦੇ ਰਹੇ ਹਨ।

Gurdeep Singh

This news is Content Editor Gurdeep Singh