ਰਾਸ਼ਟਰਮੰਡਲ ਖੇਡਾਂ : ਤੀਹਰੀ ਛਾਲ ’ਚ ਐਲਡਹਾਸ ਪਾਲ ਨੇ ਗੋਲਡ ਅਤੇ ਅਬਦੁੱਲਾ ਨੇ ਜਿੱਤਿਆ ਚਾਂਦੀ ਤਮਗਾ

08/07/2022 5:20:48 PM

ਸਪੋਰਟਸ ਡੈਸਕ : ਭਾਰਤ ਦੇ ਐਲਡਹਾਸ ਪਾਲ ਅਤੇ ਅਬਦੁੱਲਾ ਅਬੂਬਕਰ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਐਥਲੈਟਿਕਸ ਵਿਚ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਤੀਹਰੀ ਛਾਲ ’ਚ ਸੋਨ ਅਤੇ ਚਾਂਦੀ ਤਮਗੇ ਜਿੱਤੇ। ਐਲਡਹਾਸ ਨੇ 17.03 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ, ਜਦਕਿ ਅਬਦੁੱਲਾ ਨੇ 17.02 ਦੇ ਸਰਵੋਤਮ ਯਤਨ ਨਾਲ ਚਾਂਦੀ ਤਮਗਾ ਜਿੱਤਿਆ।

ਐਲਡਹਾਸ ਅਤੇ ਅਬਦੁੱਲਾ ਦੇ ਹਮਵਤਨ ਪ੍ਰਵੀਨ ਚਿਤ੍ਰਾਵੇਲ ਤਿੰਨ ਸੈਂਟੀਮੀਟਰ ਦੇ ਫਰਕ ਨਾਲ ਕਾਂਸੀ ਤਮਗੇ ਤੋਂ ਖੁੰਝ ਗਏ ਅਤੇ 16.89 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਰਹੇ।

ਇਹ ਖ਼ਬਰ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

Manoj

This news is Content Editor Manoj