ਰਾਸ਼ਟਰਮੰਡਲ ਖੇਡਾਂ : ਪੀ. ਵੀ. ਸਿੰਧੂ ਮਹਿਲਾ ਸਿੰਗਲ ਦੇ ਪ੍ਰੀ ਕੁਆਰਟਰ ਫਾਈਨਲ ''ਚ ਪੁੱਜੀ

08/04/2022 7:34:06 PM

ਬਰਮਿੰਘਮ- ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਇੱਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਸਿੰਗਲ ਪ੍ਰਤੀਯੋਗਿਤਾ ਦੇ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਸਿੰਧੂ ਨੇ ਰਾਊਂਡ 32 ਦੇ ਮੁਕਾਬਲੇ 'ਚ ਮਾਲਵੀਦ ਦੀ ਫਾਤਿਮਾ ਨਬਾਹਾ ਅਬਦੁਲ ਰੱਜਾਕ ਨੂੰ ਸਿਰਫ਼ 21 ਮਿੰਟ 'ਚ 21-4, 21-11 ਨਾਲ ਹਰਾਇਆ। ਸਿੰਗਲ 'ਚ ਪਿਛਲੇ ਪੜਾਅ ਦੀ ਚਾਂਦੀ ਦੀ ਤਮਗ਼ਾ ਜੇਤੂ ਸਿੰਧੂ ਨੂੰ ਜ਼ਰਾ ਵੀ ਪਸੀਨਾ ਨਹੀਂ ਵਹਾਉਣਾ ਪਿਆ ਤੇ ਉਸ ਨੇ ਬੜੀ ਆਸਾਨੀ ਨਾਲ ਆਪਣੀ ਵਿਰੋਧੀ ਖਿਡਾਰੀ ਨੂੰ ਮਾਤ ਦਿੱਤੀ।

Tarsem Singh

This news is Content Editor Tarsem Singh