ਦੁਬਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਕੋਕੋ ਗੌਫ ਦਾ ਸਾਹਮਣਾ ਸਵੀਆਤੇਕ ਨਾਲ

02/25/2023 12:00:42 PM

ਦੁਬਈ : ਅਮਰੀਕਾ ਦੀ 18 ਸਾਲਾ ਕੋਕੋ ਗੌਫ ਨੇ ਹਮਵਤਨ ਮੈਡੀਸਨ ਕੀਜ਼ ਨੂੰ 6-2, 7-5 ਨਾਲ ਹਰਾ ਕੇ ਦੁਬਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਸਾਹਮਣਾ ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵੀਆਤੇਕ ਨਾਲ ਹੋਵੇਗਾ।

ਕੈਰੋਲਿਨਾ ਪਲਿਸਕੋਵਾ ਨੇ ਬੀਮਾਰੀ ਕਾਰਨ ਆਪਣੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਤਿੰਨ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਵੀਆਤੇਕ ਨੂੰ ਆਖਰੀ ਚਾਰ 'ਚ ਵਾਕਓਵਰ ਮਿਲਿਆ। ਪੰਜਵਾਂ ਦਰਜਾ ਪ੍ਰਾਪਤ ਗੌਫ ਨੇ ਹਮਵਤਨ ਕੀਜ਼ ਦੀਆਂ ਗਲਤੀਆਂ ਦਾ ਫਾਇਦਾ ਉਠਾਇਆ, ਜਿਸ ਨੇ 51 'ਅਨਫੋਰਸਡ' ਗਲਤੀਆਂ ਕੀਤੀਆਂ।ਬਾਰਬੋਰਾ ਕ੍ਰੇਜਸਿਕੋਵਾ ਨੇ ਦੂਜੇ ਨੰਬਰ ਦੀ ਆਰਿਨਾ ਸਬਾਲੇਂਕਾ ਨੂੰ 0-6, 7-6, 6-1 ਨਾਲ ਹਰਾ ਕੇ ਉਲਟਫੇਰ ਕੀਤਾ।

ਸਬਾਲੇਂਕਾ ਮੌਜੂਦਾ ਆਸਟ੍ਰੇਲੀਅਨ ਓਪਨ ਚੈਂਪੀਅਨ ਹੈ ਜੋ ਕ੍ਰੇਜਿਕੋਵਾ 'ਤੇ ਬੜ੍ਹਤ ਰੱਖਣ ਦੇ ਬਾਵਜੂਦ ਹਾਰ ਗਈ। ਹੁਣ 2021 ਦੀ ਫ੍ਰੈਂਚ ਓਪਨ ਚੈਂਪੀਅਨ ਕ੍ਰੇਜਸੀਕੋਵਾ ਦਾ ਸੈਮੀਫਾਈਨਲ ਵਿੱਚ ਅਮਰੀਕਾ ਦੀ ਜੈਸਿਕਾ ਪੇਗੁਲਾ ਨਾਲ ਮੁਕਾਬਲਾ ਹੋਵੇਗਾ, ਜਿਸ ਨੂੰ ਕੈਰੋਲੀਨਾ ਮੁਚੋਵਾ ਦੇ ਪੇਟ ਦੀ ਸੱਟ ਕਾਰਨ ਬਾਹਰ ਹੋਣ ਤੋਂ ਬਾਅਦ ਵਾਕਓਵਰ ਮਿਲਿਆ ਸੀ।

Tarsem Singh

This news is Content Editor Tarsem Singh