ਧੋਨੀ ਨੂੰ ਨੰਬਰ 7 ''ਤੇ ਭੇਜਣ ਵਾਲੇ ਫੈਸਲੇ ਨੂੰ ਲੈ ਕੇ ਕੋਚ ਰਵੀ ਸ਼ਾਸਤਰੀ ਨੇ ਤੋੜੀ ਚੁੱਪੀ

12/14/2019 3:48:07 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ 4 ਮਹੀਨੇ ਬਾਅਦ ਵਰਲਡ ਕੱਪ ਵਿਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਨੰਬਰ 7 'ਤੇ ਭੇਜਣ ਵਾਲੇ ਫੈਸਲੇ 'ਤੇ ਖੁਲ੍ਹਾਸਾ ਕੀਤਾ ਹੈ। ਦੱਸ ਦਈਏ ਕਿ ਵਰਲਡ ਕੱਪ ਵਿਚ ਟੀਮ ਇੰਡੀਆ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਗਈ ਸੀ। ਜਿਸ ਤੋਂ ਬਾਅਦ ਟੀਮ ਦੇ ਫੈਸਲਿਆਂ ਦੀ ਰਣਨੀਤੀ 'ਤੇ ਕਾਫੀ ਆਲੋਚਨਾ ਹੋਈ ਸੀ।

ਦਰਅਸਲ, ਰਵੀ ਸ਼ਾਸਤਰੀ ਨੇ ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ, ''ਬਿਲਕੁਲ ਨਹੀਂ, ਅਸੀਂ ਧੋਨੀ ਨੂੰ ਉੱਪਰ ਨਹੀਂ ਭੇਜ ਸਕਦੇ। 5 ਦੌੜਾਂ 'ਤੇ 3 ਵਿਕਟਾਂ ਡਿੱਗ ਚੁੱਕੀਆਂ ਸੀ। ਉਸ ਸਮੇਂ ਜੇਕਰ ਧੋਨੀ ਆਊਟ ਹੋ ਜਾਂਦੇ ਤਾਂ ਪੂਰਾ ਮੈਚ ਖਤਮ ਹੋ ਜਾਂਦਾ ਪਰ ਉਸ ਤੋਂ ਬਾਅਦ ਮੈਚ 48 ਓਵਰਾਂ ਤਕ ਚੱਲਿਆ। ਧੋਨੀ ਦੇ ਰਨਆਊਟ ਹੋਣ ਤੋਂ ਪਹਿਲਾਂ ਅਸੀਂ ਮੈਚ ਵਿਚ ਬਣੇ ਹਏ ਸੀ। ਧੋਨੀ ਦੀ ਤਾਕਤ ਕੀ ਹੈ, ਮੈਂ ਕਿਸੇ ਨਾਲ ਵੀ ਬਹਿਸ ਕਰ ਸਕਦਾ ਹਾਂ, ਜੋ ਬਹਿਸ ਕਰਨਾ ਚਾਹੇ। ਕਿਸ ਦੇ ਲਈ ਉਹ ਜਾਣੇ ਜਾਂਦੇ ਹਨ। ਇਕ ਫਿਨਿਸ਼ਰ ਦੇ ਰੂਪ 'ਚ ਉਹ ਸਰਵਸ੍ਰੇਸ਼ਠ ਖਿਡਾਰੀ ਹੈ ਤਾਂ ਉਸ ਨੂੰ ਕਿਸ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ, ਸ਼ੁਰੂਆਤ ਵਿਚ ਜਾਂ ਆਖਰੀ ਓਵਰਾਂ ਵਿਚ? ਟੀਮ ਇੰਡੀਆ ਦੇ ਵਰਲਡ ਕੱਪ ਤੋਂ ਬਾਹਰ ਹੋਣ ਜਾਣ ਦੇ ਬਾਅਦ ਮਾਹੀ ਨੇ ਕੌਮਾਂਤਰੀ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਸੀ। ਉਸ ਨੇ ਇਸ ਦੌਰਾਨ ਟੈਰੀਟੋਰੀਅਲ ਆਰਮੀ ਯੂਨਿਟ ਦੇ ਨਾਲ ਕਸ਼ਮੀਰ ਵਿਚ 15 ਦਿਨ ਬਿਤਾਏ।