ਐੱਫ. ਸੀ. ਗੋਆ ਨੇ ਮਿਰਾਂਡਾ ਨੂੰ ਅੰਤਰਿਮ ਕੋਚ ਬਣਾਇਆ

02/04/2020 2:16:12 PM

ਗੋਆ— ਭਾਰਤ ਦੇ ਸਾਬਕਾ ਕੌਮਾਂਤਰੀ ਫੁੱਟਬਾਲਰ ਕਲੀਫੋਰਡ ਮਿਰਾਂਡਾ ਨੂੰ ਐੱਫ. ਸੀ. ਗੋਆ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਡੇਰਿਕ ਪਰੇਰਾ ਦੇ ਅਧੀਨ ਕੰਮ ਕਰਨਗੇ ਜਿਨ੍ਹਾਂ ਨੂੰ ਇੰਡੀਅਨ ਸੁਪਰ ਲੀਗ ਦੇ ਬਾਕੀ ਬਚੇ ਸੈਸ਼ਨ ਲਈ ਟੀਮ ਦਾ ਤਕਨੀਕੀ ਨਿਰਦੇਸ਼ਕ ਬਣਾਇਆ ਗਿਆ ਹੈ।

ਪਰੇਰਾ ਪਿਛਲੇ ਤਿੰਨ ਸੈਸ਼ਨ ਤੋਂ ਟੀਮ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 2017-18 'ਚ ਸਹਾਇਕ ਕੋਚ ਦੀ ਭੂਮਿਕਾ ਨਿਭਾਈ ਸੀ ਅਤੇ ਫਿਰ ਸੈਸ਼ਨ 'ਚ ਟੀਮ ਦੇ ਤਕਨੀਕੀ ਨਿਰਦੇਸ਼ਕ ਬਣੇ। ਪਰੇਰਾ ਐੱਫ. ਸੀ. ਦੇ ਗੋਆ ਦੇ ਯੁਵਾ ਵਿਕਾਸ ਦੇ ਪ੍ਰਮੁੱਖ ਸਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ 'ਚ ਐੱਫ. ਸੀ. ਗੋਆ ਦੀਆਂ ਤਿੰਨ ਟੀਮਾਂ ਚੈਂਪੀਅਨ ਬਣੀਆਂ। ਉਹ ਪਿਛਲੇ ਸਾਲ ਭਾਰਤ ਦੀ ਅੰਡਰ-23 ਟੀਮ ਦੇ ਇੰਚਾਰਜ ਵੀ ਸਨ। ਮਿਰਾਂਡਾ ਇਸ ਤੋਂ ਪਹਿਲਾਂ ਟੀਮ ਦੇ ਨਾਲ ਸਹਾਇਕ ਕੋਚ ਦੀ ਭੂਮਿਕਾ 'ਚ ਸਨ।

Tarsem Singh

This news is Content Editor Tarsem Singh