ਵੀਡੀਓ : ਮੈਚ ''ਚ ਅੰਪਾਇਰ ਦੇ ਸਿਰ ''ਤੇ ਲੱਗਾ ਤੇਜ਼ ਥ੍ਰੋਅ, ਕੁਝ ਦੇਰ ਰੁਕੇ ਸਾਰਿਆਂ ਦੇ ਸਾਹ

02/16/2019 10:10:00 AM

ਨਵੀਂ ਦਿੱਲੀ—ਪਿਛਲੇ ਕੁਝ ਸਾਲਾਂ 'ਚ ਕ੍ਰਿਕਟ ਮੈਚ ਦੇ ਦੌਰਾਨ ਕਈ ਦਰਦਨਾਕ ਹਾਦਸੇ ਦੇਖਣ ਨੂੰ ਮਿਲੇ ਹਨ, ਜਿਸ 'ਚ ਸਭ ਤੋਂ ਵੱਡਾ ਹਾਦਸਾ ਫਿਲ ਹਿਊਜ ਦਾ ਸੀ। ਸਾਲ 2014 'ਚ ਇਕ ਘਰੇਲੂ ਮੈਚ ਦੇ ਦੌਰਾਨ ਸਿਰ 'ਤੇ ਗੇਂਦ ਲੱਗਣ ਨਾਲ ਫਿਲ ਹਿਊਜ ਦੀ ਮੌਤ ਹੋ ਗਈ ਸੀ। ਵੈਸੇ ਤਾਂ ਕ੍ਰਿਕਟ ਦੇ ਮੈਦਾਨ 'ਤੇ ਖਿਡਾਰੀ ਨੂੰ ਸੱਟ ਲੱਗਣਾ ਆਮ ਗੱਲ ਹੈ ਪਰ ਅੰਪਾਇਰ ਦਾ ਸੱਟ ਦਾ ਸ਼ਿਕਾਰ ਹੋਣਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਨਾਗਪੁਰ 'ਚ ਜਾਰੀ ਈਰਾਨੀ ਕੱਪ ਟੂਰਨਾਮੈਂਟ ਦੇ ਦੌਰਾਨ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।

ਦਰਅਸਲ ਈਰਾਨੀ ਕੱਪ 'ਚ ਰੈਸਟ ਆਫ ਇੰਡੀਆ ਅਤੇ ਵਿਦਰਭ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਸੀ। ਮੈਚ ਦੇ ਚੌਥੇ ਦਿਨ ਰੈਸਟ ਆਫ ਇੰਡੀਆ ਦੀ ਦੂਜੀ ਪਾਰੀ ਦਾ 95ਵਾਂ ਓਵਰ ਚਲ ਰਿਹਾ ਸੀ ਅਤੇ ਆਦਿਤਿਆ ਸਰਵਟੇ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਆਖ਼ਰੀ ਗੇਂਦ ਸੀ ਅਤੇ ਸਟ੍ਰਾਈਕ 'ਤੇ ਹਨੁਮਾ ਵਿਹਾਰੀ ਮੌਜੂਦ ਸਨ। ਹਨੁਮਾ ਵਿਹਾਰੀ ਨੇ ਇਸ ਗੇਂਦ 'ਤੇ ਲਾਂਗ ਆਫ ਦੀ ਦਿਸ਼ਾ 'ਤੇ ਇਕ ਸ਼ਾਟ ਖੇਡਿਆ ਅਤੇ ਇਕ ਦੌੜ ਬਣਾ ਲਈ। ਲਾਂਗ ਆਫ ਦੀ ਦਿਸ਼ਾ 'ਤੇ ਫੀਲਡਿੰਗ ਕਰ ਰਹੇ ਫੀਲਡਰ ਗੇਂਦ ਨੂੰ ਚੁੱਕ ਕੇ ਗੇਂਦਬਾਜ਼ ਨੂੰ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਥ੍ਰੋਅ ਸਿੱਧੇ ਅੰਪਾਇਰ ਸੀ.ਕੇ. ਨੰਦਨ ਦੇ ਸਿਰ 'ਤੇ ਜਾਕੇ ਲੱਗਾ।
 

ਅੰਪਾਇਰ ਸੀ.ਕੇ. ਨੰਦਨ ਦੇ ਸਿਰ 'ਤੇ ਇਹ ਗੇਂਦ ਕਾਫੀ ਤੇਜ਼ੀ ਨਾਲ ਲੱਗੀ ਅਤੇ ਉਹ ਗੇਂਦ ਲਗਦੇ ਹੀ ਆਪਣਾ ਸਿਰ ਫੜ ਕੇ ਜ਼ਮੀਨ 'ਤੇ ਬੈਠ ਗਏ। ਮੈਦਾਨ 'ਤੇ ਮੌਜੂਦ ਖਿਡਾਰੀ ਇਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਏ ਅਤੇ ਅੰਪਾਇਰ ਦੀ ਹਾਲਤ ਜਾਣਨ ਲਈ ਉਨ੍ਹਾਂ ਵੱਲ ਦੌੜੇ। ਇਸ ਦੇ ਤੁਰੰਤ ਬਾਅਦ ਮੈਦਾਨ 'ਤੇ ਫਿਜ਼ੀਓ ਆਏ ਅਤੇ ਉਨ੍ਹਾਂ ਨੇ ਸੀ.ਕੇ. ਨੰਦਨ ਦੀ ਸੱਟ ਦਾ ਜਾਇਜ਼ਾ ਲਿਆ। ਇਸ ਦੌਰਾਨ ਕਰੀਬ 10 ਮਿੰਟ ਮੈਚ ਰੁੱਕਿਆ ਰਿਹਾ। ਹਾਲਾਂਕਿ ਅੰਪਾਇਰ ਸੀ.ਕੇ. ਨੰਦਨ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਇਸ ਥ੍ਰੋਅ ਨਾਲ ਉਨ੍ਹਾਂ ਦਾ ਚਸ਼ਮਾ ਟੁੱਟ ਗਿਆ।

 

Tarsem Singh

This news is Content Editor Tarsem Singh