ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚੇ ਵਾਂਗ ਰੋਣ ਲੱਗੇ ਕ੍ਰਿਸ ਗੇਲ (ਦੇਖੋ ਵੀਡੀਓ)

11/24/2019 10:37:22 AM

ਨਵੀਂ ਦਿੱਲੀ— ਮਸਾਂਜੀ ਸੁਪਰ ਲੀਗ ਦੇ ਦੌਰਾਨ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਇਕ ਵਾਰ ਫਿਰ ਆਪਣੇ ਵਿਵਹਾਰ ਕਾਰਨ ਦਰਸ਼ਕਾਂ ਦਾ ਦਿਲ ਜਿੱਤ ਲਿਆ। ਜਾਜੀ ਸਟਾਰਸ ਵੱਲੋਂ ਖੇਡ ਰਹੇ ਕ੍ਰਿਸ ਗੇਲ ਨੇ ਪਰਲ ਰਾਕ ਖਿਲਾਫ ਖੇਡੇ ਗਏ ਮੈਚ 'ਚ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਪਹਿਲੇ ਹੀ ਓਵਰ 'ਚ ਕੈਮਰੋਨ ਡੈਲਪੋਰਟ ਖਿਲਾਫ ਐੱਲ. ਬੀ. ਡਬਲਿਊ. ਆਊਟ ਦੀ ਅਪੀਲ ਕੀਤੀ ਸੀ ਪਰ ਮੈਦਾਨੀ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ। ਨਾਟ ਆਊਟ ਮਿਲਦੇ ਹੀ ਕ੍ਰਿਸ ਗੇਲ ਨੇ ਬੱਚਿਆਂ ਦੀ ਤਰ੍ਹਾਂ ਮੈਦਾਨ 'ਤੇ ਰੋਣਾ ਸ਼ੁਰੂ ਕਰ ਦਿੱਤਾ। ਗੇਲ ਨੂੰ ਅਜਿਹਾ ਮਜ਼ਾਕ ਕਰਦੇ ਦੇਖ ਅੰਪਾਇਰ ਵੀ ਆਪਣਾ ਹਾਸਾ ਨਾ ਰੋਕ ਸਕੇ।

ਦੇਖੋ ਵੀਡੀਓ-
 

ਸਿਰਫ ਇਕ ਹੀ ਦੌੜ ਬਣਾ ਸਕੇ ਗੇਲ

ਇਸ ਦੌਰਾਨ ਕ੍ਰਿਸ ਗੇਲ 'ਤੇ ਨਜ਼ਰਾਂ ਟਿੱਕੀਆਂ ਹੋਈਆਂ ਸਨ ਕਿ ਉਹ ਮੈਚ ਦੇ ਦੌਰਾਨ ਕਿੰਨੀਆਂ ਦੌੜਾਂ ਬਣਾਉਣਗੇ ਪਰ ਫਰਸਟ ਡਾਊਨ 'ਤੇ ਉਤਰੇ ਕ੍ਰਿਸ ਗੇਲ ਸਿਰਫ 1 ਦੌੜ ਹੀ ਬਣਾ ਸਕੇ। ਉਨ੍ਹਾਂ ਤੋਂ ਪਹਿਲਾਂ ਰੀਆਨ ਨੇ 30 ਅਤੇ ਰੀਜਾ ਹੈਂਡਰਿਕਸ 40 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਪਰ ਜਿਵੇਂ ਹੀ ਇਹ ਸਲਾਮੀ ਬੱਲੇਬਾਜ਼ ਆਊਟ ਹੋਏ ਜਾਜੀ ਸਟਾਰਸ ਦੀ ਦੌੜਾਂ ਬਣਾਉਣ ਦੀ ਰਫਤਾਰ ਘੱਟ ਹੋ ਗਈ ਅਤੇ ਟੀਮ ਸਿਰਫ 129 ਦੌੜਾਂ ਹੀ ਬਣਾ ਸਕੀ।

ਗੇਲ ਨੂੰ ਗੇਂਦਬਾਜ਼ੀ 'ਚ ਵੀ ਨਹੀਂ ਮਿਲੀ ਸਫਲਤਾ

ਸਿਰਫ 133 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਉਤਰੀ ਜਾਜੀ ਸਟਾਰਸ ਨੇ ਵੀ ਗੇਲ ਨੂੰ ਹੀ ਪਹਿਲੇ ਓਵਰ 'ਚ ਗੇਂਦ ਫੜਾ ਦਿੱਤੀ। ਇਸੇ ਓਵਰ 'ਚ ਗੇਲ ਨੇ ਡੈਲਪੋਰਟ ਖਿਲਾਫ ਅਪੀਲ ਕੀਤੀ ਸੀ। ਹਾਲਾਂਕਿ ਗੇਲ ਨੇ ਸਿਰਫ ਇਕ ਹੀ ਓਵਰ ਸੁੱਟਿਆ ਜਿਸ ਨਾਲ ਉਨ੍ਹਾਂ ਨੂੰ ਪੰਜ ਦੌੜਾਂ ਪਈਆਂ। ਜਾਜੀ ਸਟਾਰਸ ਵੱਲੋਂ ਰਬਾਡਾ ਨੇ 2 ਤਾਂ ਓਲੀਵੀਅਰ ਨੇ 3 ਵਿਕਟਾਂ ਲਈਆਂ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ।

 

Tarsem Singh

This news is Content Editor Tarsem Singh