ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ ''ਚ, ਇਸ ਲੀਗ ''ਚ ਮਚਾਉਣਗੇ ਧੂਮ

06/30/2023 10:45:55 AM

ਨਵੀਂ ਦਿੱਲੀ— ਕੁਝ ਸਾਲ ਪਹਿਲਾਂ ਤੱਕ ਕ੍ਰਿਕਟ ਦੇ ਮੈਦਾਨ 'ਤੇ ਗੇਂਦਬਾਜ਼ਾਂ ਨੂੰ ਪਾੜਨ ਲਈ ਮਸ਼ਹੂਰ ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਵਰਗੇ ਦਿੱਗਜ ਬੱਲੇਬਾਜ਼ ਦੇਹਰਾਦੂਨ 'ਚ 17 ਨਵੰਬਰ ਨੂੰ ਖੇਡੀ ਜਾਣ ਵਾਲੀ ਪਹਿਲੀ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ (ਇੰਡੀਅਨ ਵੈਟਰਨ ਪ੍ਰੀਮੀਅਰ ਲੀਗ) ਦੀ ਸ਼ਾਨ ਬਣਨਗੇ। ਇੰਡੀਅਨ ਵੈਟਰਨ ਕ੍ਰਿਕਟ ਬੋਰਡ ਅਤੇ ਇੰਡੀਅਨ ਪਾਵਰ ਕ੍ਰਿਕਟ ਅਕੈਡਮੀ ਦੁਆਰਾ ਆਯੋਜਿਤ ਇਸ ਲੀਗ ਦੇ ਪਹਿਲੇ ਐਡੀਸ਼ਨ 'ਚ 6 ਟੀਮਾਂ ਹਿੱਸਾ ਲੈਣਗੀਆਂ। ਹਰ ਟੀਮ 'ਚ ਦੋ ਵਿਦੇਸ਼ੀ ਖਿਡਾਰੀ ਅਤੇ ਘੱਟੋ-ਘੱਟ ਪੰਜ ਸਾਬਕਾ ਰਣਜੀ ਕ੍ਰਿਕਟਰ ਹੋਣਗੇ।

ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਨੇ ਵੀਰਵਾਰ ਨੂੰ ਇੱਥੇ ਲੀਗ ਦੀ ਸ਼ੁਰੂਆਤ ਮੌਕੇ ਛੇ ਟੀਮਾਂ ਵੀਵੀਆਈਪੀ ਗਾਜ਼ੀਆਬਾਦ, ਰਾਜਸਥਾਨ ਲੀਜੈਂਡਜ਼, ਛੱਤੀਸਗੜ੍ਹ ਸੁਲਤਾਨ, ਤੇਲੰਗਾਨਾ ਟਾਈਗਰਜ਼, ਦਿੱਲੀ ਵਾਰੀਅਰਜ਼ ਅਤੇ ਮੁੰਬਈ ਲਾਇਨਜ਼ ਦੀ ਜਰਸੀ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਲੀਗ ਦਾ ਹਿੱਸਾ ਬਣਨਾ ਬਹੁਤ ਵਧੀਆ ਅਹਿਸਾਸ ਹੈ। ਮੈਂ ਫਿਰ ਤੋਂ ਮੈਦਾਨ 'ਤੇ ਉਤਰਨ ਅਤੇ ਛੱਕੇ ਮਾਰਨ ਲਈ ਬੇਤਾਬ ਹਾਂ। ਇਹ ਨਵੀਂ ਪਾਰੀ ਹੈ ਅਤੇ ਨਵੀਂ ਸ਼ੁਰੂਆਤ ਹੋਵੇਗੀ।

ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਲੀਗ ਦੇ ਉਪ ਪ੍ਰਧਾਨ ਪ੍ਰਵੀਨ ਤਿਆਗੀ ਨੇ ਕਿਹਾ ਕਿ ਵਰਿੰਦਰ ਸਹਿਵਾਗ, ਕ੍ਰਿਸ ਗੇਲ, ਸੁਰੇਸ਼ ਰੈਨਾ, ਜੇਪੀ ਡੁਮਿਨੀ, ਲਾਂਸ ਕਲੂਜ਼ਨਰ, ਸਨਥ ਜੈਸੂਰੀਆ, ਰੋਮੇਸ਼ ਕਾਲੂਵਿਤਰਨਾ, ਪ੍ਰਵੀਨ ਕੁਮਾਰ ਸਮੇਤ ਕਈ ਸਾਬਕਾ ਕ੍ਰਿਕਟਰ ਇਸ ਲੀਗ 'ਚ ਨਜ਼ਰ ਆਉਣਗੇ ਅਤੇ ਕਈਆਂ ਨਾਲ ਗੱਲਬਾਤ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon