ਕੋਰੋਨਾ ਵਾਇਰਸ ਕਾਰਨ ਚਾਈਨਾ ਓਪਨ ਤੇ ਤਿੰਨ ਹੋਰ ਟੂਰਨਾਮੈਂਟ ਰੱਦ

07/30/2020 8:12:47 PM

ਕੁਆਲਾਲੰਪੁਰ- ਵਿਸ਼ਵ ਬੈਡਮਿੰਟਨ ਮਹਾਸੰਘ ਨੇ ਏਸ਼ੀਆ 'ਚ ਸਤੰਬਰ 'ਚ ਨਿਰਧਾਰਤ ਚਾਈਨਾ ਓਪਨ ਸਮੇਤ ਚਾਰ ਟੂਰਨਾਮੈਂਟ ਨੂੰ ਕੋਰੋਨਾ ਮਹਾਮਾਰੀ ਦੇ ਚੱਲਦੇ ਰੱਦ ਕਰ ਦਿੱਤਾ ਹੈ। ਵਿਸ਼ਵ ਬੈਡਮਿੰਟਨ ਮਹਾਸੰਘ ਨੇ ਬੁੱਧਵਾਰ ਨੂੰ ਆਪਣੇ ਕੈਲੰਡਰ ਨੂੰ ਅਪਡੇਟ ਕੀਤਾ ਤੇ ਦੱਸਿਆ ਕਿ ਚਾਈਨਾ ਓਪਨ ਤੇ ਜਾਪਾਨ ਓਪਨ ਸਮੇਤ ਚਾਰ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। ਬਾਕੀ ਸੈਸ਼ਨ ਦੇ ਟੂਰਨਾਮੈਂਟਾਂ ਦੀ ਬਾਅਦ 'ਚ ਜਾਣਕਾਰੀ ਦਿੱਤੀ ਜਾਵੇਗੀ।

Gurdeep Singh

This news is Content Editor Gurdeep Singh