ਭਾਰਤ ਦਾ ਸੂਰਯ ਸ਼ੇਖਰ ਬਣਿਆ ਚਾਈਨਾ ਬੈਲਟ ਇਨਡੋਰ ਇੰਟਰਨੈਸ਼ਨਲ ਸ਼ਤਰੰਜ ਜੇਤੂ

08/06/2019 8:16:02 PM

ਹੁਨਾਨ (ਚੀਨ) (ਨਿਕਲੇਸ਼ ਜੈਨ)— ਚਾਈਨਾ ਬੈਲਟ ਐਂਡ ਰੋਡ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਭਾਰਤ ਦੇ ਗ੍ਰੈਂਡ ਮਾਸਟਰ ਅਤੇ 6 ਵਾਰ ਦੇ ਰਾਸ਼ਟਰੀ ਚੈਂਪੀਅਨ ਸੂਰਯ ਸ਼ੇਖਰ ਗਾਂਗੁਲੀ ਨੇ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ। ਉਸ ਨੇ ਨਾਲ ਹੀ 50 ਹਜ਼ਾਰ ਅਮਰੀਕਨ ਡਾਲਰ ਦਾ ਇਨਾਮ ਵੀ ਆਪਣੇ ਨਾਂ ਕਰ ਲਿਆ।
ਚੈਂਪੀਅਨਸ਼ਿਪ ਵਿਚ 15ਵਾਂ ਦਰਜਾ ਪ੍ਰਾਪਤ ਖਿਡਾਰੀ (2638) ਦੇ ਤੌਰ 'ਤੇ ਸ਼ੁਰੂਆਤ ਕਰਨ ਵਾਲੇ ਸੂਰਯ ਨੇ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹਿੰਦਿਆਂ 5 ਜਿੱਤਾਂ ਅਤੇ 4 ਡਰਾਅ ਨਾਲ ਕੁਲ 7 ਅੰਕ ਹਾਸਲ ਕੀਤੇ ਅਤੇ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਇਹ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਇਸ ਦੌਰਾਨ ਉਸ ਨੇ ਖਿਤਾਬ ਦੇ ਮੁੱਖ ਦਾਅਵੇਦਾਰ ਚੀਨ ਦੇ ਟਾਪ ਸੀਡ ਵੇ. ਯੀ. (2737) ਅਤੇ ਤੀਜੀ ਸੀਡ ਵਾਡ ਹਾਓ (2725) ਨੂੰ ਹਰਾਇਆ ਅਤੇ ਦੂਜੇ ਸੀਡ ਯੂ. ਯਾਂਗੀ ਨਾਲ ਡਰਾਅ ਖੇਡਿਆ। ਇਸ ਚੈਂਪੀਅਨਸ਼ਿਪ ਤੋਂ ਉਸ ਨੇ 27.5 ਕੌਮਾਂਤਰੀ ਅੰਕਾਂ ਦੇ ਉਛਾਲ ਨਾਲ ਇਕ ਵਾਰ ਫਿਰ ਵਿਸ਼ਵ ਰੈਂਕਿੰਗ ਵਿਚ ਵੱਡਾ ਸੁਧਾਰ ਕੀਤਾ ਹੈ। ਚੈਂਪੀਅਨਸ਼ਿਪ ਵਿਚ 16 ਦੇਸ਼ਾਂ ਦੇ 73 ਖਿਡਾਰੀ ਹਿੱਸਾ ਲੈ ਰਹੇ ਸਨ, ਜਿਸ ਵਿਚ 43 ਗ੍ਰੈਂਡ ਮਾਸਟਰ, 21 ਇੰਟਰਨੈਸ਼ਨਲ ਮਾਸਟਰ ਸਮੇਤ ਕੁਲ 67 ਟਾਈਟਲ ਖਿਡਾਰੀ ਸਨ।

Gurdeep Singh

This news is Content Editor Gurdeep Singh