ਪੁਜਾਰਾ ਨੇ ਟੈਸਟ ਚੈਂਪੀਅਨਸ਼ਿਪ ਜਿੱਤਣ ਨੂੰ ODI ਤੇ T-20 WC ਤੋਂ ਵੀ ਵੱਡੀ ਪ੍ਰਾਪਤੀ ਦੱਸਿਆ, ਜਾਣੋ ਕਿਵੇਂ

02/16/2020 1:04:38 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਟੈਸਟ ਮਾਹਰ ਚੇਤੇਸ਼ਵਰ ਪੁਜਾਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਨੂੰ ਜਿੱਤਣਾ ਵਨ-ਡੇ ਜਾਂ ਟੀ-20 ਕੌਮਾਂਤਰੀ ਵਰਲਡ ਕੱਪ ਨੂੰ ਜਿੱਤਣ ਤੋਂ ਵੀ ਕਾਫੀ ਵੱਡੀ ਪ੍ਰਾਪਤੀ ਹੋਵੇਗੀ। ਭਾਰਤ ਦੇ ਨਾਂ 7 ਟੈਸਟ 'ਚ 360 ਅੰਕ ਹਨ ਅਤੇ ਟੀਮ ਪਹਿਲੀ ਵਾਰ ਹੋ ਰਹੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੀ ਸੂਚੀ 'ਚ ਚੋਟੀ 'ਤੇ ਹੈ। ਪੁਜਾਰਾ ਨੇ ਇਕ ਪ੍ਰੋਗਰਾਮ 'ਇੰਸਪੀਰੇਸ਼ਨ' 'ਚ ਕਿਹਾ, '' ਜਦੋਂ ਤੁਸੀਂ ਟੈਸਟ ਚੈਂਪੀਅਨ ਬਣੋਗੇ ਤਾਂ ਮੈਂ ਕਹਾਂਗਾ ਕਿ ਵਨ-ਡੇ ਅਤੇ ਟੀ-20 ਵਰਲਡ ਕੱਪ ਜਿੱਤਣ ਤੋਂ ਵੀ ਵੱਡਾ ਖ਼ਿਤਾਬ ਹੋਵੇਗਾ। ਇਸ ਦੀ ਵਜ੍ਹਾ ਹੈ ਇਸ ਦਾ ਖ਼ਾਸ ਫਾਰਮੈਟ।''

ਪੁਜਾਰਾ ਨੇ ਕਿਹਾ, ''ਜੇਕਰ ਤੁਸੀਂ ਬੀਤੇ ਸਮੇਂ ਦੇ ਕਿਸੇ ਮਹਾਨ ਖਿਡਾਰੀ ਜਾਂ ਮੌਜੂਦਾ ਕ੍ਰਿਕਟਰਾਂ ਤੋਂ ਪੁੱਛੋ, ਤਾਂ ਉਹ ਕਹਿਣਗੇ ਕਿ ਟੈਸਟ ਕ੍ਰਿਕਟ ਇਸ ਖੇਡ ਦਾ ਸਭ ਤੋਂ ਚੁਣੌਤੀਪੂਰਨ ਫਾਰਮੈਟ ਹੈ। ਜਦੋਂ ਤੁਸੀਂ ਟੈਸਟ ਕ੍ਰਿਕਟ ਦੇ ਵਰਲਡ ਚੈਂਪੀਅਨ ਬਣਦੇ ਹੋ ਤਾਂ ਇਸ ਤੋਂ ਵੱਡਾ ਕੁਝ ਨਹੀਂ ਹੁੰਦਾ ਹੈ।'' ਭਾਰਤੀ ਟੀਮ ਨੇ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੈਸਟਇੰਡੀਜ਼ 'ਤੇ 2-0 ਨਾਲ ਜਿੱਤ ਦਰਜ ਕਰਨ ਦੇ ਬਾਅਦ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਕ੍ਰਮਵਾਰ 3-0 ਅਤੇ 2-0 ਨਾਲ ਹਰਾਇਆ। ਸੱਜੇ ਹੱਥ ਦੇ 32 ਸਾਲ ਦੇ ਇਸ ਬੱਲੇਬਾਜ਼ ਨੇ ਕਿਹਾ- ''ਜ਼ਿਆਦਾਤਰ ਟੀਮਾਂ ਨੇ ਆਪਣੇ ਘਰੇਲੂ ਹਾਲਾਤਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਜਦੋਂ ਉਹ ਵਿਦੇਸ਼ 'ਚ ਜਾਂਦੇ ਹਨ, ਤਾਂ ਉਨ੍ਹਾਂ ਨੂੰ ਹਮੇਸ਼ਾ ਚੁਣੌਤੀ ਮਿਲਦੀ ਹੈ। ਖਾਸ ਕਰਕੇ ਭਾਰਤੀ ਟੀਮ ਹੁਣ ਵਿਦੇਸ਼ਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਹੈ। ਅਸੀਂ ਹੁਣ ਵਿਦੇਸ਼ਾਂ 'ਚ ਸੀਰੀਜ਼ ਜਿੱਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ''ਇਸ ਭਾਰਤੀ ਟੈਸਟ ਟੀਮ ਦੇ ਨਾਲ ਸਭ ਤੋਂ ਵੱਡਾ ਫਾਇਦਾ (ਵਿਦੇਸ਼ਾਂ 'ਚ ਚੰਗਾ ਪ੍ਰਦਰਸ਼ਨ) ਇਹੋ ਹੈ। ਟੈਸਟ ਚੈਂਪੀਅਨਸ਼ਿਪ ਦੇ ਬਾਰੇ 'ਚ ਗੱਲ ਕਰੀਏ ਤਾਂ ਕਿਸੇ ਵੀ ਟੀਮ ਨੂੰ ਫਾਈਨਲ 'ਚ ਪਹੁੰਚਣ ਲਈ ਲਗਾਤਾਰ ਦੋ ਸਾਲ ਤਕ ਚੰਗਾ ਖੇਡਣਾ ਹੋਵੇਗਾ ਅਤੇ ਉਨ੍ਹਾਂ ਨੂੰ ਨਾ ਸਿਰਫ ਘਰੇਲੂ ਮੈਦਾਨ 'ਤੇ ਜਿੱਤ ਦਰਜ ਕਰਨੀ ਹੋਵੇਗੀ ਸਗੋਂ ਵਿਦੇਸ਼ਾਂ 'ਚ ਵੀ ਦਮਦਾਰ ਪ੍ਰਦਰਸ਼ਨ ਕਰਨਾ ਹੋਵੇਗਾ।''

Tarsem Singh

This news is Content Editor Tarsem Singh