ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ 9ਵੇਂ ਭਾਰਤੀ ਬੱਲੇਬਾਜ਼ ਬਣੇ ਪੁਜਾਰਾ

01/12/2020 12:00:39 PM

ਸਪੋਰਟਸ ਡੈਸਕ— ਉਂਝ ਤਾਂ ਟੀਮ ਇੰਡੀਆ ਦੇ ਫੈਨਜ਼ ਨੂੰ ਕਈ ਅੰਤਰਰਾਸ਼ਟਰੀ ਰਿਕਾਰਡ ਯਾਦ ਰਹਿੰਦੇ ਹਨ ਪਰ ਕੁਝ ਘਰੇਲੂ ਕ੍ਰਿਕਟ ਦੇ ਰਿਕਾਰਡ ਅਜਿਹੇ ਹੁੰਦੇ ਹਨ ਜੋ ਯਾਦਗਾਰ ਹੁੰਦੇ ਹਨ। ਅਜਿਹਾ ਹੀ ਕੁੱਝ ਪੁਜਾਰਾ ਕੀਤਾ ਹੈ ਜਦੋਂ ਉਨ੍ਹਾਂ ਨੇ ਸੌਰਾਸ਼ਟਰ ਲਈ ਖੇਡਦੇ ਹੋਏ ਕਰਨਾਟਕ ਦੇ ਖਿਲਾਫ ਸੈਂਕੜਾ ਲਾ ਦਿੱਤਾ ਅਤੇ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿਡ ਦੇ ਖਾਸ ਰਿਕਾਰਡ ਦੀ ਸੂਚੀ 'ਚ ਆਪਣਾ ਨਾਂ ਸ਼ਾਮਲ ਕਰਾ ਲਿਆ। 
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਸ ਮੈਚ 'ਚ ਆਪਣੇ ਫਰਸਟ ਕਲਾਸ ਕਰੀਅਰ ਦਾ 50ਵਾਂ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿਡ ਇਹ ਉਪਲਬੱਧੀ ਹਾਸਲ ਕਰ ਲਈ ਹੈ। ਗਾਵਸਕਰ ਅਤੇ ਸਚਿਨ ਨੇ ਫਰਸਟ ਕਲਾਸ ਕ੍ਰਿਕਟ 'ਚ 81 ਸੈਂਕੜੇ ਲਗਾਏ ਹਨ ਜਦ ਕਿ ਦ੍ਰਾਵਿਡ ਦੇ ਨਾ 68 ਸੈਂਕੜੇ ਹਨ। ਪੁਜਾਰਾ ਹੁਣ ਫਰਸਟ ਕਲਾਸ ਮੈਚਾਂ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਚੌਥੇ ਸਰਗਰਮ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ ਐਲਸਟਰ ਕੁਕ (65), ਵਸੀਮ ਜਾਫਰ (57), ਹਾਸ਼ਿਮ ਆਮਲਾ (52) ਅਜਿਹੇ ਖਿਡਾਰੀ ਹਨ ਜੋ 50 ਤੋਂ ਜ਼ਿਆਦਾ ਫਰਸਟ ਕਲਾਸ ਸੈਂਕੜੇ ਲੱਗਾ ਚੁੱਕੇ ਹਨ ਅਤੇ ਹੁਣ ਵੀ ਫਰਸਟ ਕਲਾਸ ਕ੍ਰਿਕਟ ਖੇਡ ਰਹੇ ਹਨ।31 ਸਾਲ ਦੇ ਪੁਜਾਰਾ ਇਸ ਸੂਚੀ 'ਚ ਸਭ ਤੋਂ ਨੌਜਵਾਨ ਖਿਡਾਰੀ ਹਨ। ਉਥੇ ਹੀ ਵਿਰਾਟ ਕੋਹਲੀ ਅਤੇ ਅਜਿੰਕਿਯ ਰਹਾਨੇ ਦੇ ਨਾਂ 34 ਅਤੇ 32 ਫਰਸਟ ਕਲਾਸ ਸੈਂਕੜੇ ਹਨ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸੌਰਾਸ਼ਟਰ ਨੇ ਕਰਨਾਟਕ ਦੇ ਵਿਰੁੱਧ ਦੋ ਵਿਕਟਾਂ ਦੇ ਨੁਕਸਾਨ 'ਤੇ 296 ਦੌੜਾਂ ਬਣਾ ਲਈ ਸਨ। ਪੁਜਾਰਾ 162 ਦੌੜਾਂ 'ਤੇ ਅਜੇਤੂ ਸਨ।