ਜਾਣੋ ਪੁਜਾਰਾ ਨੂੰ BCCI ਨੇ ਕਿਉਂ ਕੀਤਾ ਸਲਾਮ

12/12/2018 12:48:26 PM

ਨਵੀਂ ਦਿੱਲੀ— ਟੀਮ ਇੰਡੀਆ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ ਟੈਸਟ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤਾ,ਜਦਕਿ ਇਸ ਜਿੱਤ ਲਈ ਰਾਹੁਲ ਦ੍ਰਾਵਿੜ ਦੇ ਉਤਰਾਅਧਿਕਾਰੀ ਮੰਨੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਦੋਵੇਂ ਖਿਡਾਰੀ ਇਕ ਵਾਰ ਫਿਰ ਚਰਚਾ 'ਚ ਹੈ। ਦਰਅਸਲ, ਰਾਹੁਲ ਦ੍ਰਵਿੜ ਦੀ ਵਜ੍ਹਾ ਨਾਲ ਭਾਰਤ ਨੂੰ 15 ਸਾਲ ਪਹਿਲਾਂ ਐਡੀਲੇਡ 'ਚ ਜਿੱਤ ਮਿਲੀ ਸੀ, ਜਿਸ 'ਚ ਉਨ੍ਹਾਂ ਨੇ ਪਹਿਲੀ ਪਾਰੀ 'ਚ 233 ਦੌੜਾਂ ਅਤੇ ਦੂਜੀ ਪਾਰੀ 'ਚ ਅੇਜਤੂ 72 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਪਹਿਲੀ ਪਾਰੀ 'ਚ 556 ਦੌੜਾਂ ਬਣਾਉਣ ਵਾਲੀ ਆਸਟ੍ਰੇਲੀਆ ਦੂਜੀ ਪਾਰੀ 'ਚ 196 ਦੌੜਾਂ 'ਤੇ ਢੇਰ ਹੋ ਗਈ ਸੀ। ਜਦਕਿ ਪਹਿਲੀ ਪਾਰੀ 'ਚ 523 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਜਵਾਬ ਦੇਣ ਵਾਲੀ ਭਾਰਤੀ ਟੀਮ ਨੇ 233 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਸੀ।

ਪਰ ਇਸ ਵਾਰ ਅਜਿਹੀ ਹੀ ਕੁਝ ਚੇਤੇਸ਼ਵਰ ਪੁਜਾਰਾ ਨੇ ਕੀਤਾ ਹੈ। ਉਨ੍ਹਾਂ ਨੇ ਪਹਿਲੀ ਪਾਰੀ 'ਚ 246 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 123 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ 'ਚ ਉਨ੍ਹਾਂ ਦੇ ਬੱਲੇ ਨੇ 71 ਦੌੜਾਂ ਲਈ 204 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਨੌ ਚੌਕੇ ਲਗਾਏ। ਇੰਨਾ ਹੀ ਨਹੀਂ, ਦ੍ਰਵਿੜ ਦੀ ਵਜ੍ਹਾ ਨਾਲ ਭਾਰਤ ਨੂੰ ਸੀਰੀਜ਼ 'ਚ 1-0 ਨਾਲ ਵਾਧਾ ਮਿਲਿਆ ਸੀ ਤੇ ਅਜਿਹੀ ਹੀ ਇਸ ਵਾਰ ਹੋਇਆ। ਹਾਲਾਂਕਿ ਭਾਰਕ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ ਸੀਰੀਜ਼ ਦੀ ਸ਼ੁਰੂਆਤੀ ਜਿੱਤ ਨਾਲ ਕੀਤੀ ਹੈ, ਇਸ ਤੋਂ ਪਹਿਲਾਂ ਉਹ 11 ਵਾਰ ਖੇਡੀ, ਜਿਸ 'ਚ 9 ਵਾਰ ਹਾਰ ਮਿਲੀ ਤਾਂ ਦੋ ਮੈਚ ਡ੍ਰਾਅ ਹੋਏ। ਇਹੀ ਵਜ੍ਹਾ ਹੈ ਕਿ ਐਡੀਲੇਡ ਦੀ ਜਿੱਤ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਇਨ੍ਹਾਂ ਦੋਵਾਂ ਨੂੰ ਅੱਜ ਸਲਾਮ ਕਰਦੇ ਹੋਏ ਇਕ ਟਵੀਟ ਕੀਤਾ ਹੈ।
 

-ਪਹਿਲੀ ਵਾਰ ਆਸਟ੍ਰੇਲੀਆ 'ਚ ਬਣੇ 'ਮੈਨ ਆਫ ਦਿ ਮੈਚ'
ਚੇਤੇਸ਼ਵਰ ਪੁਜਾਰਾ ਨੇ ਟੈਸਟ ਕ੍ਰਿਕਟ 'ਚ ਪੰਜਵੀਂ ਵਾਰ 'ਮੈਨ ਆਫ ਦਿ ਮੈਚ' ਅਵਾਰਡ ਜਿੱਤਿਆ ਹੈ। ਉਹ ਚਾਰ ਵਾਰ ਏਸ਼ੀਆ ਤਾਂ ਇਕ ਵਾਰ ਆਸਟ੍ਰੇਲੀਆ 'ਚ ਅਜਿਹਾ ਕਰਨ 'ਚ ਸਫਲ ਰਹੇ ਹਨ। ਵੈਸੇ ਉਹ ਆਸਟ੍ਰੇਲੀਆ 'ਚ 'ਮੈਨ ਆਫ ਦਿ ਮੈਚ' ਅਵਾਰਡ ਹਾਸਲ ਕਰਨ ਵਾਲੇ 10ਵੇਂ ਭਾਰਤੀ ਹਨ। ਸਚਿਨ ਤੇਂਦੁਲਕਰ ਨੇ ਸਭ ਤੋਂ ਜ਼ਿਆਦਾ ਤਿੰਨ ਵਾਰ ਇਹ ਅਵਾਰਡ ਆਪਣੇ ਨਾਂ ਕੀਤਾ ਹੈ। ਜਦਕਿ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਰਾਹੁਲ ਦ੍ਰਵਿੜ, ਸੌਰਭ ਗਾਂਗੁਲੀ, ਇਰਫਾਨ ਪਠਾਨ, ਗੁੰਡਪਾ ਵਿਸ਼ਵਨਾਥ, ਕਪਿਲ ਦੇਵ, ਰਵੀ ਸ਼ਾਸਤਰੀ ਅਤੇ ਕੇ.ਸ਼੍ਰੀਕਾਂਤ ਨੇ ਇਕ-ਇਕ ਵਾਰ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਇਸ ਲਿਸਟ 'ਚ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਦਿੱਗਜਾਂ ਨਾਂ ਸ਼ਾਮਲ ਨਹੀਂ ਹੈ।

-ਇਕ ਹੋਰ ਰਿਕਾਰਡ ਹੋਇਆ ਪੁਜਾਰਾ ਦੇ ਨਾਂ
ਇਸ ਸਾਲ ਭਾਰਤ ਨੇ ਸਾਊਥ ਅਫਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ 'ਚ ਜਿੱਤ ਹਾਸਲ ਕੀਤੀ ਹੈ ਅਤੇ ਉਹ ਇਕ ਕੈਲੇਂਡਰ ਈਅਰ 'ਚ ਤਿੰਨ ਦੇਸ਼ਾਂ 'ਚ ਜਿੱਤ ਦਰਜ ਕਰਨ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣ ਗਈ ਹੈ, ਪਰ ਇਨ੍ਹਾਂ ਜਿੱਤਾਂ 'ਚ ਪੁਜਾਰਾ ਦਾ ਸਭ ਤੋਂ ਵੱਡਾ ਹੱਥ ਰਿਹਾ ਹੈ। ਜੋਹਾਨਿਸਬਰਗ 'ਚ ਸਾਊਥ ਅਫਰੀਕਾ ਖਿਲਾਫ ਉਨ੍ਹਾਂ ਨੇ ਪਾਰੀ 'ਚ 179 ਗੇਂਦਾਂ 'ਤੇ 50 ਦੌੜਾਂ ਬਣਾਈਆਂ, ਤਾਂ ਟ੍ਰੇਂਟ ਬ੍ਰਿਜ 'ਚ 208 ਗੇਂਦਾਂ 'ਤੇ ਦੂਜੀ ਪਾਰੀ 'ਚ 72 ਦੌੜਾਂ ਬਣਾਈਆਂ। ਜਦਕਿ ਐਡੀਲੇਡ 'ਚ ਉਨ੍ਹਾਂ ਨੇ 123 ਅਤੇ 71 ਦੌੜਾਂ ਬਣਾਈਆਂ।

suman saroa

This news is Content Editor suman saroa