ਆਸਟ੍ਰੇਲੀਆ 'ਚ 16ਵਾਂ ਸੈਂਕੜਾ ਲਗਾ ਕੇ ਪੁਜਾਰਾ ਨੇ ਤੋੜੇ ਕਈ ਰਿਕਾਰਡ

12/06/2018 2:33:38 PM

ਨਵੀਂ ਦਿੱਲੀ— ਐਡੀਲੇਡ ਦੀ ਜਿਸ ਪਿਚ 'ਤੇ ਵਿਰਾਟ ਕੋਹਲੀ, ਅਜਿੰਕਯ ਰਹਾਨੇ, ਮੁਰਲੀ ਵਿਜੇ ਅਤੇ ਕੇ.ਐੱਲ ਰਾਹੁਲ ਨੇ ਚੰਗਾ ਪ੍ਰਦਰਸ਼ਨ ਨਹੀਂ ਦਿਖਾਇਆ ਉਸੇ ਪਿਚ 'ਤੇ ਚੇਤੇਸ਼ਵਰ ਪੁਜਾਰਾ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਪੁਜਾਰਾ ਨੇ 231 ਗੇਂਦਾਂ 'ਚ ਆਪਣੇ ਕਰੀਅਰ ਦਾ 61ਵਾਂ ਸੈਂਕੜਾ ਲਗਾਇਆ। ਇਸ ਸੈਂਕੜੇ ਨਾਲ ਹੀ ਉਨ੍ਹਾਂ ਨੇ ਸੌਰਭ ਗਾਂਗੁਲੀ ਬਰਾਬਰੀ ਕਰ ਲਈ ਹੈ। ਉਨ੍ਹਾਂ ਦੇ ਨਾਂ ਵੀ ਟੈਸਟ 'ਚ 16 ਸੈਂਕੜੇ ਸਨ। ਚੇਤੇਸ਼ਵਰ ਪੁਜਾਰਾ ਦਾ ਇਹ ਸੈਂਕੜਾ ਬਹੁਤ ਹੀ ਖਾਸ ਹੈ।

ਚੇਤੇਸ਼ਵਰ ਪੁਜਾਰਾ ਆਸਟ੍ਰੇਲੀਆਈ ਧਰਤੀ 'ਤੇ ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹਨ। ਪੁਜਾਰਾ ਤੋਂ ਪਹਿਲਾਂ ਪੰਜ ਭਾਰਤੀ ਬੱਲੇਬਾਜ਼ ਟੈਸਟ ਦੇ ਪਹਿਲੇ ਦਿਨ ਸੈਂਕੜਾ ਲਗਾ ਚੁੱਕੇ ਹਨ ਪਰ ਆਸਟ੍ਰੇਲੀਆ 'ਚ ਕਿਸੇ ਨੇ ਇਹ ਕਾਰਨਾਮਾ ਨਹੀਂ ਕੀਤਾ, ਵਿਜੇ ਮਾਂਜਰੇਕਰ, ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਮੁਰਲੀ ਵਿਜੇ ਅਤੇ ਵਿਰਾਟ ਕੋਹਲੀ ਨੇ ਇਹ ਕਾਰਨਾਮਾ ਕੀਤਾ ਹੈ।

ਚੇਤੇਸ਼ਵਰ ਪੁਜਾਰਾ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ ਸੈਂਕੜਾ ਲਗਾਇਆ ਹੈ ਅਤੇ ਭਾਰਤ 'ਚ ਉਹ ਆਸਟ੍ਰੇਲੀਆ ਖਿਲਾਫ ਦੋ ਸੈਂਕੜੇ ਲਗਾ ਚੁੱਕੇ ਹਨ। ਪੁਜਾਰਾ ਭਾਰਤ ਵੱਲੋ ਨੰਬਰ-3 'ਤੇ ਖੇਡਦੇ ਹੋਏ ਆਸਟ੍ਰੇਲੀਆ 'ਚ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਮੋਹਿੰਦਰ ਅਮਰਨਾਥ, ਵੀ.ਵੀ.ਐੱਸ.ਲਕਸ਼ਮਣ ਅਤੇ ਰਾਹੁਲ ਦ੍ਰਵਿੜ ਨੇ ਇਹ ਕਾਰਨਾਮਾ ਕੀਤਾ ਸੀ। ਐਡੀਲੇਡ 'ਚ ਪੁਜਾਰਾ ਦਾ ਸੈਂਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸੈਂਕੜੇ ਦੌਰਾਨ ਉਨ੍ਹਾਂ ਨੇ ਆਪਣੇ 5 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਪੁਜਾਰਾ ਨੇ 108 ਪਾਰੀਆਂ 'ਚ 5 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਰਾਹੁਲ ਦ੍ਰਵਿੜ ਨੇ ਵੀ 5 ਹਜ਼ਾਰ ਦੌੜਾਂ 108 ਪਾਰੀਆਂ 'ਚ ਹੀ ਪੂਰੀਆਂ ਕੀਤੀਆਂ ਸਨ। 

 

suman saroa

This news is Content Editor suman saroa