ਚੇਨਈ IPL 2021 Point Table 'ਚ ਚੋਟੀ 'ਤੇ ਪਹੁੰਚੀ, ਆਰੇਂਜ ਤੇ ਪਰਪਲ ਕੈਪ 'ਤੇ ਵੀ ਪਾਓ ਇਕ ਝਾਤ

09/20/2021 11:48:36 AM

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ (ਸੀ. ਐੱਸ. ਕੇ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) 2021 ਦੇ ਦੂਜੇ ਪੜਾਅ ਦੇ ਪਹਿਲੇ ਮੈਚ 'ਚ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਦੇ ਨਾਲ ਹੀ ਸੀ. ਐੱਸ. ਕੇ. ਪੁਆਇੰਟ ਟੇਬਲ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਦੇ ਹੋਏ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਸੀ .ਐੱਸ. ਕੇ. ਨੇ ਦਿੱਲੀ ਕੈਪੀਟਲਸ ਨੂੰ ਪਿੱਛੇ ਛੱਡਦੇ ਹੋਏ 8 'ਚੋਂ 6 ਮੈਚ ਜਿੱਤ ਕੇ 12 ਅੰਕਾਂ ਦੇ ਨਾਲ ਪੁਆਇੰਟ ਟੇਬਲ ਦੀ ਚੋਟੀ 'ਤੇ ਜਗ੍ਹਾ ਬਣਾਈ। ਦਿੱਲੀ ਦੇ ਵੀ 12 ਅੰਕ ਹੋ ਗਏ ਹਨ ਪਰ ਸੀ. ਐੱਸ. ਕੇ. ਨੂੰ ਨੈੱਟ ਰਨ ਰੇਟ ਦਾ ਫ਼ਾਇਦਾ ਮਿਲਿਆ ਜਿਸ ਨਾਲ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ। 
ਇਹ ਵੀ ਪੜ੍ਹੋ : KKR v RCB : ਬੈਂਗਲੁਰੂ ਵਿਰੁੱਧ ਕੋਲਕਾਤਾ ਨੂੰ ਹਰ ਹਾਲ 'ਚ ਜਿੱਤ ਦੀ ਲੋੜ

ਤੀਜੇ ਸਥਾਨ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਚੌਥੇ ਸਥਾਨ 'ਚ ਮੁੰਬਈ ਇੰਡੀਅਨਜ਼ ਹੈ। ਆਰ. ਸੀ. ਬੀ. ਨੇ 7 'ਚੋਂ 5 ਮੈਚ ਜਿੱਤੇ ਹਨ ਤੇ ਉਨ੍ਹਾਂ ਦੇ 10 ਅੰਕ ਹਨ ਜਦਕਿ ਮੁੰਬਈ 8 'ਚੋਂ 4 ਮੈਚ ਹੀ ਜਿੱਤ ਸਕੀ ਹੈ ਤੇ ਉਸ ਦੇ 8 ਅੰਕ ਹਨ। ਮੁੰਬਈ ਲਈ ਇਸ ਹਾਰ ਨਾਲ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਰਾਜਸਥਾਨ ਰਾਇਲਸ ਨੇ 7 'ਚੋਂ 3 ਮੈਚ ਜਿੱਤੇ ਹਨ ਤੇ 6 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਜਦਕਿ ਪੰਜਾਬ ਕਿੰਗਜ਼ ਦੇ ਵੀ 6 ਅੰਕ ਹਨ ਪਰ ਉਸ ਨੇ 8 ਮੈਚ ਖੇਡੇ ਹਨ ਤੇ 3 'ਚ ਹੀ ਜਿੱਤ ਦਰਜ ਕੀਤੀ ਹੈ।

ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ 7-7 ਮੈਚ ਖੇਡੇ ਹਨ ਪਰ ਕੇ.  ਕੇ. ਆਰ. ਨੇ 2 ਮੈਚ ਜਿੱਤ ਕੇ 4 ਅੰਕ ਹਾਸਲ ਕੀਤੇ। ਜਦਕਿ ਹੈਦਰਾਬਾਦ ਨੇ ਸਿਰਫ਼ ਇਕ ਜਿੱਤ ਹਾਸਲ ਕੀਤੀ ਤੇ 2 ਅੰਕਾਂ ਦੇ ਨਾਲ ਆਖ਼ਰੀ ਸਥਾਨ 'ਤੇ ਹੈ।

ਆਰੇਂਜ ਕੈਪ
ਦਿੱਲੀ ਕੈਪੀਟਲਸ ਦੇ ਓਪਨਰ ਸਿਖਰ ਧਵਨ 380 ਦੌੜਾਂ ਦੇ ਨਾਲ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ। ਜਦਕਿ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ 331 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਬਣੇ ਹੋਏ ਹਨ। ਟਾਪ-5 'ਚ ਚੇਨਈ ਸੁਪਰ ਕਿੰਗਜ਼ ਦੇ ਦੋ ਖਿਡਾਰੀ ਜਿਸ 'ਚ ਤਿੰਨ ਨੰਬਰ 'ਤੇ ਫਾਫ ਡੁ ਪਲੇਸਿਸ ਤੇ ਪੰਜਵੇਂ 'ਤੇ ਰਿਤੂਰਾਜ ਗਾਇਕਵਾੜ ਹਨ। ਦੋਵਾਂ ਦੀਆਂ ਕ੍ਰਮਵਾਰ 320 ਤੇ 284 ਦੌੜਾਂ ਹਨ। ਚੌਥੇ ਨੰਬਰ 'ਤੇ ਦਿੱਲੀ ਕੈਪੀਟਲਸ ਦਾ ਇਕ ਹੋਰ ਖਿਡਾਰੀ ਪਾਰਥਿਵ ਪੇਟਲ ਹੈ ਜਿਸ ਦੀਆਂ 308 ਦੌੜਾਂ ਹਨ।
ਇਹ ਵੀ ਪੜ੍ਹੋ : ਰਿਤੂਰਾਜ ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ, ਹੇਡਨ ਦੇ ਰਿਕਾਰਡ ਦੀ ਕੀਤੀ ਬਰਾਬਰੀ

ਪਰਪਲ ਕੈਪ
ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਿਆਂ 'ਚ ਪਹਿਲੇ ਸਥਾਨ 'ਤੇ ਹਰਸ਼ਲ ਪਟੇਲ ਹੈ ਜਿਨ੍ਹਾਂ ਨੇ 17 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਦਿੱਲੀ ਦੇ ਅਵੇਸ਼ ਖ਼ਾਨ ਤੇ ਰਾਜਸਥਾਨ ਰਾਇਲਜ਼ ਦੇ ਕ੍ਰਿਸ ਮੋਰਿਸ 14-14 ਵਿਕਟਾਂ ਦੇ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ। ਮੁੰਬਈ ਦੇ ਰਾਹੁਲ ਚਾਹੁਰ 11 ਵਿਕਟਾਂ ਦੇ ਨਾਲ ਚੌਥੇ ਤੇ ਰਾਸ਼ਿਦ ਖ਼ਾਨ 10 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh