ਭਾਰਤ ਦੌਰੇ ''ਤੇ ਆਵੇਗਾ ਚੇਲਸੀ ਦਾ ਧਾਕੜ ਫੁੱਟਬਾਲਰ ਦ੍ਰੋਗਬਾ

11/10/2018 1:23:38 AM

ਨਵੀਂ ਦਿੱਲੀ— 5 ਵਾਰ ਦੇ ਇੰਗਲਿਸ਼ ਪ੍ਰੀਮੀਅਰ ਲੀਗ ਜੇਤੂ ਤੇ ਮੌਜੂਦਾ ਐੱਫ. ਏ. ਕੱਪ ਚੈਂਪੀਅਨ ਚੇਲਸੀ ਐੱਫ. ਸੀ. ਦੇ ਅਧਿਕਾਰਤ ਪਾਰਟਰਨ ਯੋਗੋਹਾਮਾ ਨੇ ਚੇਲਸੀ ਦੇ ਮਹਾਨ ਫੁੱਟਬਾਲਰ ਦਿਦਿਏਰ ਦ੍ਰੋਗਬਾ ਦੇ 23 ਨਵੰਬਰ ਨੂੰ ਦਿੱਲੀ-ਐੱਨ. ਸੀ. ਆਰ. ਆਉਣ ਦਾ ਐਲਾਨ ਕੀਤਾ ਹੈ।
ਚੇਲਸੀ ਦੇ ਧਾਕੜ ਤੇ ਯੋਕੋਹਾਮਾ ਦੇ ਅੰਬੈਸਡਰ ਦ੍ਰੋਗਾਬਾ ਗੁਰੂਗ੍ਰਾਮ ਸਥਿਤ ਇਕ ਮਾਲ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਇਕ ਖਾਸ ਇਵੈਂਟ ਵਿਚ ਹਿੱਸਾ ਲਵੇਗਾ। ਦ੍ਰੋਬਗਾ ਦਾ ਨਾਂ ਵਿਸ਼ਵ ਫੁੱਟਬਾਲ ਵਿਚ ਕਾਫੀ ਸਨਮਾਨ ਨਾਲ ਲਿਆ ਜਾਂਦਾ ਹੈ। ਸਿਰਫ ਚੇਲਸੀ ਹੀ ਨਹੀਂ ਸਗੋਂ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀ ਇਸਦੇ ਕਾਇਲ ਰਹੇ ਹਨ।
ਦ੍ਰੋਗਬਾ ਨੇ ਆਪਣੇ ਪੇਸ਼ੇਵਰ ਫੁੱਟਬਾਲ ਕਰੀਅਰ ਵਿਚ ਚੇਲਸੀ ਲਈ ਕੁੱਲ 12 ਕਲੱਬ ਟਰਾਫੀਆਂ ਜਿੱਤੀਆਂ ਹਨ। ਉਹ 2004 ਤੋਂ 2012 ਤਕ ਤੇ ਫਿਰ 2014 ਤੋਂ 2015 ਤਕ ਇਸ ਕਲੱਬ ਲਈ ਖੇਡਿਆ ਹੈ। ਦ੍ਰੋਗਬਾ ਨੇ ਚੇਲਸੀ ਲਈ 100 ਤੋਂ ਵੱਧ ਪ੍ਰੀਮੀਅਰ ਲੀਗ ਗੋਲ ਕੀਤੇ ਹਨ। ਇਸ ਟੀਮ ਦੇ ਨਾਲ ਖੇਡਦੇ ਹੋਏ ਦ੍ਰੋਗਬਾ ਨੇ ਚਾਰ ਵਾਰ ਪ੍ਰੀਮੀਅਰ ਲੀਗ ਖਿਤਾਬ ਜਿੱਤਿਆ ਹੈ। ਨਾਲ ਹੀ ਉਸਦੇ ਰਹਿੰਦਿਆਂ ਕਲੱਬ ਨੇ 2012 ਵਿਚ ਚੈਂਪੀਅਨਸ ਲੀਗ ਖਿਤਾਬ ਵੀ ਜਿੱਤਿਆ ਸੀ।