ਮੈਰੀ ਕਾਮ ਟ੍ਰਸਟ ਸਮੇਤ ਹੋਰ ਸੰਗਠਨਾਂ ਦੀ ਕਰਾਈ ਜਾਂਚ: ਗ੍ਰਹਿ ਮੰਤਰਾਲਾ

03/21/2018 1:24:47 PM

ਨਵੀਂ ਦਿੱਲੀ (ਬਿਊਰੋ)— ਕੇਂਦਰੀ ਗ੍ਰਹਿ ਮੰਤਰਾਲਾ ਨੇ ਓਲੰਪਿਕ ਤਗਮਾ ਜੇਤੂ ਅਤੇ ਰਾਜਸਭਾ ਸਾਂਸਦ ਮੈਰੀਕਾਮ ਦੇ ਫਾਊਂਡੇਸ਼ਨ ਸਮੇਤ 21 ਗੈਰ ਸਰਕਾਰੀ ਸੰਗਠਨਾਂ ਦੇ ਵਿਦੇਸ਼ੀ ਫੰਡ ਦੀ ਜਾਂਚ ਕਰਾਈ ਹੈ। ਇਸ ਬਾਰੇ 'ਚ ਕੇਂਦਰੀ ਗ੍ਰਹਿ ਮੰਤਰੀ ਕਿਰਣ ਰਿਜਿਜੂ ਨੇ ਮੰਗਲਵਾਰ ਨੂੰ ਸੰਸਦ 'ਚ ਦੱਸਿਆ। ਮੈਰੀਕਾਮ ਰੀਜ਼ਨਲ ਫਾਊਂਡੇਸ਼ਨ ਅਤੇ ਰਾਜੀਵ ਗਾਂਧੀ ਚੈਰੀਟੇਬਲ ਟ੍ਰਸਟ ਦੇ ਇਲਾਵਾ ਭਾਰਤੀ ਆਈ.ਟੀ. ਇੰਡਸਟਰੀ ਦੇ ਚੋਟੀ ਬਾਡੀ ਨੈਸਕਾਮ ਸਮੇਤ 42 ਸੰਗਠਨਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਸੰਗਠਨÎਾਂ ਦੀ ਇਸ ਲਈ ਜਾਂਚ ਕੀਤੀ ਗਈ ਕਿ ਵਿਦੇਸ਼ੀ ਫੰਡ ਲੈਣ 'ਚ ਕਾਨੂੰਨ ਦੀ ਉਲੰਘਣਾ ਨਾ ਕੀਤੀ ਗਈ ਹੋਵੇ।
ਕਿਰਣ ਰਿਜਿਜੂ ਨੇ ਕਿਹਾ ਕਿ ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ, ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਸਮੇਤ 21 ਹੋਰ ਸੰਗਠਨਾਂ ਦਾ ਆਡਿਟ ਅਤੇ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਗਠਨਾਂ ਨੂੰ ਵਿਦੇਸ਼ੀ ਫੰਡ ਮਿਲਿਆ ਸੀ ਅਤੇ ਫਾਰਨ ਕੰਟਰੀਬਿਊਸ਼ਨ ਐਕਟ ਦੇ ਤਹਿਤ ਜਾਂਚ ਕੀਤੀ ਗਈ ਹੈ।
ਦਸ ਦਈਏ ਕਿ ਮੈਰੀਕਾਮ ਫਾਊਂਡੇਸ਼ਨ ਦੀ ਸ਼ੁਰੂਆਤ 2006 'ਚ ਹੋਈ ਸੀ। ਇਸ ਨੂੰ ਮੈਰੀਕਾਮ ਅਤੇ ਉਸ ਦੇ ਪਤੀ ਚਲਾਉਂਦੇ ਹਨ। ਉਥੇ ਹੀ ਰਾਜੀਵ ਗਾਂਧੀ ਟ੍ਰਸਟ 2002 'ਚ ਬਣਿਆ ਸੀ ਅਤੇ ਇਹ ਉਤਰ ਪ੍ਰਦੇਸ਼ ਦੇ 42 ਜਿਲਿਆਂ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ 'ਚ ਕਮ ਕਰ ਰਿਹਾ ਹੈ।