ਡੈੱਨਮਾਰਕ ਗੋਲਫ ''ਚ ਚੌਰਸੀਆ ਸੰਯੁਕਤ ਦੂਜੇ ਸਥਾਨ ''ਤੇ

08/26/2017 10:03:35 AM

ਤਾਰਸੋ— ਐੱਸ.ਐੱਸ.ਪੀ. ਚੌਰਸੀਆ ਇੱਥੇ ਯੂਰਪੀ ਟੂਰ ਦੇ ਡੈੱਨਮਾਰਕ ਗੋਲਫ ਟੂਰਨਾਮੈਂਟ 'ਚ ਦੂਜੇ ਦੌਰ ਦੇ ਬਾਅਦ ਸੰਯੁਕਤ ਤੌਰ 'ਤੇ ਦੂਜੇ ਸਥਾਨ 'ਤੇ ਚਲ ਰਹੇ ਹਨ। ਪਹਿਲੇ ਦਿਨ ਬੋਗੀ ਰਹਿਤ 67 ਦਾ ਸਕੋਰ ਬਣਾਉਣ ਵਾਲੇ ਚੌਰਸੀਆ ਨੇ ਦੂਜੇ ਦਿਨ 3 ਅੰਡਰ ਦਾ ਸਕੋਰ ਬਣਾਇਆ। 7 ਅੰਡਰ ਦੇ ਕੁਲ ਸਕੋਰ ਨਾਲ ਸੰਯੁਕਤ ਦੂਜੇ ਸਥਾਨ 'ਤੇ ਚਲ ਰਹੇ ਚੌਰਸੀਆ ਨੇ ਅਜੇ ਤੱਕ ਕੋਈ ਬੋਗੀ ਨਹੀਂ ਕੀਤੀ ਹੈ। ਚੌਰਸੀਆ ਚੋਟੀ 'ਤੇ ਚਲ ਰਹੇ ਸਟੀਵ ਬੇਵਸਟਰ (64 ਅਤੇ 70) ਤੋਂ ਇਕ ਸ਼ਾਟ ਪਿੱਛੇ ਹਨ।