ਨੋਇਡਾ ਸਥਿਤ ਨਿਸ਼ਾਨੇਬਾਜ਼ੀ ਕੰਪਲੈਕਸ ਨੂੰ ਚੰਦਰੋ ਤੋਮਰ ਦੇ ਨਾਂ ਨਾਲ ਜਾਣਿਆ ਜਾਵੇਗਾ

06/22/2021 8:09:13 PM

ਨੋਇਡਾ— ਨੋਇਡਾ ਦੇ ਸੈਕਟਰ 21-ਏ ’ਚ ਸਥਿਤ ਨਿਸ਼ਾਨੇਬਾਜ਼ੀ ਕੰਪਲੈਕਸ ਨੂੰ ਹੁਣ ਮਸ਼ਹੂਰ ਨਿਸ਼ਾਨੇਬਾਜ਼ ਤੇ ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਚੰਦਰੋ ਤੋਮਰ ਦੇ ਨਾਂ ਨਾਲ ਜਾਣਿਆ ਜਾਵੇਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਦਰੋ ਤੋਮਰ ਦੇ ਨਾਂ ਨਾਲ ਨਿਸ਼ਾਨੇਬਾਜ਼ੀ ਕੰਪਲੈਕਸ ਦਾ ਨਾਮਕਰਨ ਉੱਤਰ ਪ੍ਰਦੇਸ਼ ਸਰਕਾਰ ਦੇ ਮਿਸ਼ਨ ਸ਼ਕਤੀ ਮੁਹਿੰਮ ਦੀਆਂ ਭਾਵਨਾਵਾਂ ਦੇ ਮੁਤਾਬਕ ਮਾਤਸ਼ਕਤੀ ਨੂੰ ਨਮਨ ਕਰਨਾ ਹੈ।

ਇਸ ਮਾਮਲੇ ’ਚ ਗੌਤਮਬੁੱਧ ਨਗਰ ਦੇ ਜੇਵਰ ਤੋਂ ਵਿਧਾਇਕ ਧਰਿੰਦਰ ਸਿੰਘ ਨੇ ਯੋਗੀ ਆਦਿਤਿਆਨਾਥ ਨਾਲ ਨੋਏਡਾ ਸਟੇਡੀਅਮ ’ਚ ਬਣੇ ਨਿਸ਼ਾਨੇਬਾਜ਼ੀ ਕੰਪਲੈਕਸ ਦਾ ਨਾਂ ‘ਸ਼ੂਟਰ ਦਾਦੀ’ ਚੰਦਰੋ ਦੇਵੀ ਤੋਮਰ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਸੀ। ਵਿਧਾਇਕ ਨੇ ਕਿਹਾ ਕਿ ਪੇਂਡੂ ਮਾਹੌਲ ’ਚ ਰਹਿਣ ਵਾਲੀ ਮਹਿਲਾ ਚੰਦਰੋ ਦੇਵੀ ਨੇ ਰੂੜ੍ਹੀਵਾਦੀ ਮਾਨਸਿਕਤਾ ਤੋਂ ਲੜ ਕੇ ਦੇਸ਼ ਤੇ ਦੁਨੀਆ ’ਚ ਆਪਣਾ ਨਾਂ ਰੌਸ਼ਨ ਕਰਕੇ ਇਕ ਮੁਕਾਮ ਹਾਸਲ ਕੀਤਾ। ਉਹ ਹੋਰਨਾਂ ਮਹਿਲਾਵਾਂ ਲਈ ਵੀ ਪ੍ਰੇਰਣਾ ਦਾ ਸੋਮਾ ਹੈ। ਚੰਦਰੋ ਦੇਵੀ ਤੋਮਰ ਦੀ ਕੁਝ ਸਮਾਂ ਪਹਿਲਾਂ ਕੋਰੋਨਾ ਇਨਫ਼ੈਕਸ਼ਨ ਦੀ ਵਜ੍ਹਾ ਨਾਲ ਮੌਤ ਹੋ ਗਈ ਸੀ।

Tarsem Singh

This news is Content Editor Tarsem Singh