ਭਾਰਤ ''ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ

04/04/2021 10:10:30 PM

ਇੰਦੌਰ – ਭਾਰਤ ਵਿਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟੇਟਰ ਚੰਦ੍ਰਾ ਨਾਇਡੂ ਦਾ ਐਤਵਾਰ ਨੂੰ ਇੱਥੇ ਲੰਬੀ ਬੀਮਾਰੀ ਤੋਂ ਬਾਅਦ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਦੇਸ਼ ਦੇ ਪਹਿਲੇ ਟੈਸਟ ਕਪਤਾਨ ਸੀ. ਕੇ. ਨਾਇਡੂ ਦੀ ਬੇਟੀ ਸੀ। ਚੰਦ੍ਰਾ ਨਾਇਡੂ ਦੇ ਭਤੀਜੇ ਤੇ ਸਾਬਕਾ ਘਰੇਲੂ ਕ੍ਰਿਕਟਰ ਵਿਜੇ ਨਾਇਡੂ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਇੱਥੇ ਮਨੋਰਮਾਗੰਜ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਿਆ। ਉਸ ਨੇ ਦੱਸਿਆ ਕਿ ਚੰਦ੍ਰਾ ਨਾਇਡੂ ਲੰਬੇ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਜੂਝ ਰਹੀ ਸੀ ਤੇ ਬੀਮਾਰ ਹੋਣ ਕਾਰਨ ਚੱਲ-ਫਿਰ ਨਹੀਂ ਪਾਉਂਦੀ ਸੀ। ਉਹ ਅਣਵਿਆਹੀ ਸੀ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ


ਕ੍ਰਿਕਟ ਦੇ ਜਾਣਕਾਰਾਂ ਦੇ ਮੁਤਾਬਕ ਚੰਦ੍ਰਾ ਨਾਇਡੂ ਭਾਰਤ ਦੇ ਸ਼ੁਰੂਆਤੀ ਮਹਿਲਾ ਕੁਮੈਂਟੇਟਰਾਂ ਵਿਚੋਂ ਇਕ ਸੀ। ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ ਬਾਂਬੇ ਤੇ ਐੱਮ. ਸੀ. ਸੀ. ਦੀਆਂ ਟੀਮਾਂ ਵਿਚਾਲੇ ਇੰਦੌਰ ਵਿਚ ਸਾਲ 1977 ਵਿਚ ਖੇਡੇ ਗਏ ਕ੍ਰਿਕਟ ਮੈਚ ਵਿਚ ਪਹਿਲੀ ਵਾਰ ਕੁਮੈਂਟਰੀ ਕੀਤੀ ਸੀ। ਹਾਲਾਂਕ, ਚੰਦ੍ਰਾ ਨਾਇਡੂ ਕ੍ਰਿਕਟ ਕੁਮੈਂਟੇਟਰ ਦੇ ਰੂਪ 'ਚ ਪੇਸ਼ੇਵਰ ਤੌਰ 'ਤੇ ਲੰਮੇ ਸਮੇਂ ਤੱਕ ਸਰਗਰਮ ਨਹੀਂ ਰਹੀ ਸੀ। ਉਹ ਇੰਦੌਰ ਦੇ ਸਰਕਾਰੀ ਗਰਲਜ਼ ਕਾਲਜ ਤੋਂ ਅੰਗਰੇਜ਼ੀ ਦੀ ਪ੍ਰੋਫੈਸਰ ਦੇ ਰੂਪ 'ਚ ਰਿਟਾਇਰ ਹੋਈ ਸੀ। ਚੰਦ੍ਰਾ ਨਾਇਡੂ ਸਾਲ 1982 'ਚ ਲਾਰਡਸ ਕ੍ਰਿਕਟ ਮੈਦਾਨ 'ਤੇ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਖੇਡੇ ਗਏ ਸਵਰਣ ਜਯੰਤੀ ਟੈਸਟ ਮੈਚ ਦੀ ਗਵਾਹ ਬਣੀ ਸੀ।

ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh