ਪ੍ਰੱਗਿਆਨੰਦਾ ਬਣਿਆ ਲੰਡਨ ਚੈੱਸ ਕਲਾਸਿਕ ਫਿਡੇ ਓਪਨ ਦਾ ਚੈਂਪੀਅਨ

12/08/2019 12:18:23 PM

ਲੰਡਨ (ਨਿਕਲੇਸ਼ ਜੈਨ) : ਆਖਿਰਕਾਰ ਭਾਰਤ ਨੇ ਨੰਨ੍ਹੇ ਸ਼ਤਰੰਜ ਸਮਰਾਟ ਆਰ. ਪ੍ਰੱਗਿਆਨੰਦਾ ਨੇ ਸਭ ਤੋਂ ਘੱਟ ਉਮਰ ਵਿਚ 2600 ਰੇਟਿੰਗ ਅੰਕਾਂ ਦਾ ਅੰਕੜਾ ਛੂਹਣ ਦੇ ਦੋ ਦਿਨ ਬਾਅਦ ਹੀ ਵੱਕਾਰੀ ਲੰਡਨ ਚੈੱਸ ਕਲਾਸਿਕ ਫਿਡੇ ਓਪਨ ਦਾ ਖਿਤਾਬ ਵੀ ਜਿੱਤ ਲਿਆ। ਆਖਰੀ ਰਾਊਂਡ ਵਿਚ ਪ੍ਰੱਗਿਆਨੰਦਾ ਅਤੇ ਆਸਟਰੇਲੀਆ ਦੇ ਅੰਟੋਨ ਸਿਮਰਨੋਵ ਦੋਵੇਂ 7 ਅੰਕਾਂ 'ਤੇ ਸਾਂਝੀ ਬੜ੍ਹਤ 'ਤੇ ਖੇਡ ਰਹੇ ਸਨ। ਪ੍ਰੱਗਿਆਨੰਦਾ ਦਾ ਮੁਕਾਬਲਾ ਆਖਰੀ ਰਾਊਂਡ ਵਿਚ ਹਮਵਤਨ ਸਹਿਜ ਗ੍ਰੋਵਰ ਨਾਲ ਸੀ ਅਤੇ ਦੋਵਾਂ ਵਿਚਾਲੇ ਕਿੰਗਜ਼ ਇੰਡੀਅਨ ਫਾਰਮੈੱਟ ਵਿਚ ਹੋਇਆ ਮੁਕਾਬਲਾ ਡਰਾਅ ਰਿਹਾ ਅਤੇ ਅੰਟੋਨ ਬੁਲਗਾਰੀਆ ਦੇ ਮਾਰਟਿਨ ਪੇਤ੍ਰੋਵ ਨਾਲ ਕਿਸੇ ਤਰ੍ਹਾਂ ਬਾਜ਼ੀ ਡਰਾਅ ਕਰਵਾਉਣ ਵਿਚ ਕਾਮਯਾਬ ਰਿਹਾ। ਇਸ ਤਰ੍ਹਾਂ 7.5 ਅੰਕਾਂ 'ਤੇ ਦੋਵਾਂ ਵਿਚਾਲੇ ਇਹ ਮੁਕਾਬਲਾ ਟਾਈ ਹੋ ਗਿਆ  ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪੱ੍ਰਗਿਆਨੰਦਾ ਨੂੰ ਜੇਤੂ ਐਲਾਨ ਕੀਤਾ ਗਿਆ। ਪ੍ਰਤੀਯੋਗਿਤਾ ਤੋਂ ਬਾਅਦ ਪੱ੍ਰਗਿਆਨੰਦਾ ਦੀ ਲਾਈਵ ਰੇਟਿੰਗ 2601 'ਤੇ ਪਹੁੰਚ ਗਈ ਹੈ।

ਪ੍ਰੱਗਿਆਨੰਦਾ ਦੀ ਭੈਣ ਅਤੇ ਮਹਿਲਾ ਗ੍ਰੈਂਡ ਮਾਸਟਰ ਆਰ. ਵੈਸ਼ਾਲੀ ਨੇ ਵੀ ਭਾਰਤ ਦਾ ਨਾਂ ਸਨਮਾਨਿਤ ਕੀਤਾ। ਪਹਿਲਾ ਰਾਊਂਡ ਹਾਰ ਕੇ ਸ਼ੁਰੂਆਤ ਕਰਨ ਵਾਲੀ ਵੈਸ਼ਾਲੀ ਨੇ ਸ਼ਾਨਦਾਰ ਸਾਹਸ ਦਿਖਾਇਆ ਅਤੇ ਉਸ ਨੂੰ ਚੈਂਪੀਅਨਸ਼ਿਪ   ਦੀ ਸਭ ਤੋਂ ਬਿਹਤਰੀਨ ਮਹਿਲਾ ਖਿਡਾਰੀ ਦਾ ਐਵਾਰਡ ਦਿੱਤਾ ਗਿਆ। ਉਹ 6.5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ 13ਵੇਂ ਸਥਾਨ 'ਤੇ ਰਹੀ।