ਚਾਹਲ ਨੇ ਰੋਹਿਤ ਸ਼ਰਮਾ ਨਾਲ ਸ਼ੇਅਰ ਕੀਤੀ ਤਸਵੀਰ, ਤਾਂ ਫੈਂਨਸ ਬੋਲੇ- ਬਦਲਾ ਜ਼ਰੂਰ ਲੈਣਾ

02/23/2018 11:19:11 AM

ਕੇਪਟਾਊਨ (ਬਿਊਰੋ)— ਦੱਖਣ ਅਫਰੀਕਾ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਆਖਰੀ ਟੀ-20 ਮੈਚ ਲਈ ਭਾਰਤੀ ਟੀਮ ਕੇਪਟਾਊਨ ਪਹੁੰਚ ਚੁੱਕੀ ਹੈ। ਭਾਰਤੀ ਸਪਿਨਰ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਇਸ ਤਸਵੀਰ ਵਿਚ ਉਹ ਰੋਹਿਤ ਸ਼ਰਮਾ ਨਾਲ ਫਲਾਈਟ ਵਿਚ ਨਜ਼ਰ ਆ ਰਹੇ ਹਨ। ਚਾਹਲ ਅਤੇ ਰੋਹਿਤ ਸ਼ਰਮਾ ਦੀ ਇਸ ਤਸਵੀਰ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਦੱਖਣ ਅਫਰੀਕਾ ਖਿਲਾਫ ਦੂਜੇ ਟੀ-20 ਮੈਚ ਵਿਚ ਇਨ੍ਹਾਂ ਦੋਨਾਂ ਹੀ ਖਿਡਾਰੀਆਂ ਦੇ ਨਾਮ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ ਸੀ।

ਰੋਹਿਤ ਸ਼ਰਮਾ ਜਿੱਥੇ ਟੀ-20 ਮੈਚਾਂ ਵਿਚ ਸਭ ਤੋਂ ਜ਼ਿਆਦਾ ਵਾਰ 0 ਉੱਤੇ ਆਊਟ ਹੋਣ ਵਾਲੇ ਬੱਲੇਬਾਜ਼ ਬਣ ਗਏ ਹਨ, ਤਾਂ ਉੱਥੇ ਚਾਹਲ ਭਾਰਤ ਵੱਲੋਂ ਟੀ-20 ਮੈਚਾਂ ਵਿਚ ਸਭ ਤੋਂ ਜ਼ਿਆਦਾ ਦੌੜਾਂ ਖਰਚਣ ਵਾਲੇ ਗੇਂਦਬਾਜ਼ ਬਣੇ। ਚਾਹਲ ਨੇ ਤਸਵੀਰ ਨਾਲ ਕੈਪਸ਼ਨ ਵਿਚ ਲਿਖਿਆ, ''ਕੇਪਟਾਊਨ ਟਰੈਵਲ ਡੇਅ'। ਇਸਦੇ ਬਾਅਦ ਚਾਹਲ ਦੀ ਇਸ ਤਸਵੀਰ ਉੱਤੇ ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਪਿਛਲੇ ਮੈਚ ਵਿਚ ਦੋਨਾਂ ਦੇ ਪ੍ਰਦਰਸ਼ਨ ਨਾਲ ਫੈਂਸ ਬੇਹੱਦ ਨਾਰਾਜ਼ ਨਜ਼ਰ ਆ ਰਹੇ ਹਨ। ਚਾਹਲ ਨੇ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਚਾਹਲ ਦੀ ਗੇਂਦਬਾਜ਼ੀ ਨੂੰ ਸਮਝਣਾ ਅਫਰੀਕੀ ਬੱਲੇਬਾਜ਼ਾਂ ਲਈ ਕਾਫ਼ੀ ਮੁਸ਼ਕਲ ਲੱਗ ਰਿਹਾ ਸੀ। ਹਾਲਾਂਕਿ, ਭਾਰਤੀ ਟੀਮ ਕੋਲ ਤੀਸਰੇ ਟੀ-20 ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ਦਾ ਮੌਕਾ ਹੈ।

ਇਕ ਫੈਨ ਨੇ ਕਿਹਾ,”''ਚਾਹਲ ਭਰਾ ਤੁਸੀਂ ਜਿੰਨੀਆਂ ਦੌੜਾਂ ਖਰਚੀਆਂ, ਜੇਕਰ ਉਹ ਨਾਲ ਵਾਲਾ ਬਣਾ ਲੈਂਦਾ ਤਾਂ ਸ਼ਾਇਦ ਅਸੀਂ ਮੈਚ ਜਿੱਤ ਲੈਂਦੇ।'' ਉਥੇ ਹੀ ਕੁਝ ਫੈਂਸ ਕੁਲਦੀਪ ਯਾਦਵ ਨੂੰ ਟੀਮ ਵਿਚ ਜਗ੍ਹਾ ਨਾ ਦੇਣ ਤੋਂ ਨਾਰਾਜ਼ ਨਜ਼ਰ ਆਏ। ਇੱਕ ਫੈਨ ਨੇ ਕਿਹਾ,”''ਕੋਈ ਗੱਲ ਨਹੀਂ ਤੀਸਰੇ ਟੀ-20 ਮੈਚ ਵਿਚ ਤੁਹਾਡੇ ਕੋਲ ਬਦਲਾ ਲੈਣ ਦਾ ਮੌਕੈ ਹੈ।'' ਰੋਹਿਤ ਸ਼ਰਮਾ ਦੀ ਜਗ੍ਹਾ ਲੋਕ ਕੇ.ਐੱਲ. ਰਾਹੁਲ ਨੂੰ ਖਿਡਾਉਣ ਦੀ ਗੱਲ ਕਰਦੇ ਵੀ ਨਜ਼ਰ ਆਏ। ਦੱਸ ਦਈਏ ਕਿ ਪੰਜਵੇਂ ਵਨਡੇ ਵਿਚ ਰੋਹਿਤ ਸ਼ਰਮਾ ਨੇ ਫ਼ਾਰਮ ਜਰੂਰ ਵਾਪਸ ਪਾ ਲਈ ਸੀ, ਪਰ ਇਸਦੇ ਬਾਅਦ ਖੇਡੀਆਂ ਗਈਆਂ ਤਿੰਨ ਪਾਰੀਆਂ ਵਿਚ ਉਹ ਬੁਰੀ ਤਰ੍ਹਾਂ ਫਲਾਪ ਸਾਬਤ ਹੋਏ।