ਕੋਹਲੀ ਜੋ ਕਰਦੇ ਹਨ ਉਸਦਾ 30 ਫੀਸਦੀ ਵੀ ਕੀਤਾ ਜਾਵੇ ਤਾਂ ਬਣ ਜਾਵੋਗੇ ਸਫਲ ਕ੍ਰਿਕਟਰ: ਚਾਹਲ

05/16/2020 5:53:03 PM

ਸਪੋਰਟਸ ਡੈਸਕ— ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਦੇ ਬਾਰੇ ’ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਪਸੰਦ ਕਰਦੇ ਹਨ ਅਤੇ ਨਿਜੀ ਉਪਲੱਬਧੀਆਂ ’ਤੇ ਵਿਸ਼ਵਾਸ ਨਹੀਂ ਕਰਦੇ। ਆਈ. ਪੀ. ਐੱਲ. ’ਚ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਗਲੁਰੂ ’ਚ ਖੇਡਣ ਵਾਲੇ ਚਾਹਲ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਕਪਤਾਨ ਤੋਂ ਬਹੁਤ ਕੁਝ ਸਿੱਖਿਆ ਹੈ।

ਚਾਹਲ ਨੇ ਕ੍ਰਿਕਟ ਕੁਨੈੱਕਟਿਡ ਪ੍ਰੋਗਰਾਮ ’ਚ ਕਿਹਾ, ਬੈਂਗਲੁਰੂ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਮੈਂ ਕਰੀਬ 6 ਸਾਲ ਤੋਂ ਉਨ੍ਹਾਂ ਦੇ ਨਾਲ ਖੇਡ ਰਿਹਾ ਹਾਂ। ਇਕ ਗੱਲ ਜੋ ਮੈਨੂੰ ਪਤਾ ਚੱਲੀ ਹੈ ਉਹ ਇਹ ਕਿ ਉਹ ਕਾਫੀ ਡਾਊਨ ਟੂ ਅਰਥ ਵਿਅਕਤੀ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਉਨ੍ਹਾਂ ਨੂੰ ਕਿੰਨੀ ਪ੍ਰਸਿੱਧੀ ਮਿਲੀ ਹੈ। ਉਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ। ਚਾਹੇ ਇਹ ਨਿਜੀ ਰੂਪ ਨਾਲ ਹੋਵੇ ਜਾਂ ਮੈਦਾਨ ’ਤੇ। ਇਹ ਚੀਜ਼ ਮੈਂ ਉਨ੍ਹਾਂ ਤੋਂ ਸਿੱਖੀ ਹੈ।

ਚਾਹਲ ਨੇ ਕਿਹਾ ਕਿ ਅਸਲ ’ਚ ਕੋਹਲੀ ਨੇ ਆਪਣੀ ਪੂਰੀ ਦਿਨ ਦੇ ਸ਼ੈਡਿਊਲ ਅਤੇ ਖਾਨ-ਪਾਨ ਦੀਆਂ ਆਦਤਾਂ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਪਤਾਨ ਜੋ ਕੁਝ ਵੀ ਕਰਦੇ ਹਨ ਜੇਕਰ ਉਸ ਦਾ 30 ਫ਼ੀਸਦੀ ਕਰ ਲਿਆ ਜਾਵੇ ਤਾਂ ਇਕ ਸਫਲ ਕ੍ਰਿਕਟਰ ਬਣਨ ਲਈ ਇਹ ਸਮਰੱਥ ਹੋਵੇਗਾ।

ਉਨ੍ਹਾਂ ਨੇ ਕਿਹਾ, ''ਮੈਨੂੰ ਪਤਾ ਹੈ ਕਿ ਉਹ ਜਿਮ ਦੇ ਆਦਿ ਹਨ ਅਤੇ ਉਨ੍ਹਾਂ ਨੇ ਕਿਵੇਂ ਆਪਣਾ ਸਰੀਰ ਬਦਲਿਆ ਹੈ। ਮੈਂ ਉਨ੍ਹਾਂ ਨੂੰ ਸਿੱਖਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਉਦੋਂ ਤੋਂ ਦੇਖਿਆ ਹੈ ਜਦੋਂ ਉਹ 18-19 ਸਾਲ ਦੇ ਸਨ। ਵਿਰਾਟ ਜੋ ਕੁਝ ਵੀ ਕਰਦੇ ਹਨ ਅਤੇ ਜੇਕਰ ਕੋਈ ਉਸ ਦਾ 30 ਫੀਸਦੀ ਵੀ ਅਪਨਾਉਂਦਾ ਹੈ ਤਾਂ ਉਹ ਜ਼ਰੂਰਤ ਤੋਂ ਜ਼ਿਆਦਾ ਹੈ।''

Davinder Singh

This news is Content Editor Davinder Singh