ਚਾਹਲ ਬਣਿਆ ਰਿਪੋਰਟਰ, ਡਰ ਕਾਰਨ ਧੋਨੀ ਤੋਂ ਨਹੀਂ ਪੁੱਛਿਆ ਸਵਾਲ- ਕਿਹਾ ਬਹੁਤ ਕੁੱਟ ਪਵੇਗੀ
05/29/2019 3:15:38 AM
ਨਵੀਂ ਦਿੱਲੀ— ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਅਭਿਆਸ ਮੈਚ ਖੇਡ ਰਹੀ ਹੈ। ਭਾਰਤ ਦਾ ਦੂਸਰਾ ਅਭਿਆਸ ਮੈਚ ਬੰਗਲਾਦੇਸ਼ ਦੀ ਟੀਮ ਨਾਲ ਖੇਡਿਆ ਗਿਆ। ਇਹ ਮੈਚ ਕਾਰਡਿਫ 'ਚ ਖੇਡਿਆ ਗਿਆ ਪਰ ਇਸ ਮੈਚ ਨੂੰ ਭਾਰਤੀ ਟੀਮ ਨੇ 95 ਦੌੜਾਂ ਨਾਲ ਜਿੱਤ ਲਿਆ। ਇਸ ਅਭਿਆਸ ਮੈਚ ਦੇ ਖੇਡਣ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀਆਂ ਦੀ ਮਸਤੀ ਦਾ ਵੀਡੀਓ ਬੀ. ਸੀ. ਸੀ. ਆਈ. ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫੈਂਸ ਵੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
CHAHAL TV IS BACK: Chahal TV📺 📺 makes its World Cup debut as #TeamIndia hit the road to Cardiff from London 🚌
— BCCI (@BCCI) May 27, 2019
Some exciting Bus stories in Part 1 of the series - by @RajalArora @yuzi_chahal
Watch full video here - https://t.co/TUGf4koWb5 pic.twitter.com/Oe3L9v0yzo
ਦਰਅਸਲ, ਬੱਸ 'ਚ ਸਫਰ ਦੇ ਦੌਰਾਨ ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਮਸਤੀ ਕਰਦੇ ਹੋਏ ਦਿਖੇ ਰਹੇ ਹਨ। ਇਸ ਦੌਰਾਨ ਚਾਹਲ ਬੱਸ 'ਚ ਲਾਈਵ ਰਿਪੋਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੱਸ 'ਚ ਮੌਜੂਦ ਸਾਰੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਰੋਹਿਤ ਨਾਲ ਗੱਲ ਕਰਦੇ ਹੋਏ ਕਿਹਾ ਕਿ ਚਾਹਲ ਟੀ. ਵੀ. 'ਤੇ ਆ ਗਿਆ ਹੈ, ਤੁਹਾਡੇ ਸਾਰਿਆ ਕੋਲ ਤਾਂ ਬਦਲੇ 'ਚ ਰੋਹਿਤ ਕਰਦੇ ਹਨ ਕਿ ਹੁਣ ਤੁਸੀਂ ਆ ਗਏ ਹੋ ਤਾਂ ਵਧੀਆ ਹੀ ਹੋਵੇਗਾ।
Does @msdhoni make his debut on Chahal TV? Part 2 of #TeamIndia's road trip to Cardiff has all the answers - by @RajalArora @yuzi_chahal 😎😎👌#CWC19
— BCCI (@BCCI) May 28, 2019
Full Video here 👉👉👉 https://t.co/DMgP6eghTP pic.twitter.com/q2wETvYeuk
ਇਸ ਤੋਂ ਬਾਅਦ ਚਾਹਲ ਸਾਥੀ ਖਿਡਾਰੀ ਕੁਲਦੀਪ ਯਾਦਵ ਦੇ ਕੋਲ ਪਹੁੰਚੇ ਤੇ ਗੱਲ ਕਰਨ ਲੱਗੇ। ਕੁਲਦੀਪ ਨੇ ਚਤੁਰਾਈ ਦਿਖਾਉਂਦੇ ਹੋਏ ਕਿਹਾ ਕਿ ਮਾਹੀ ਭਰਾ ਤੋਂ ਪੁੱਛ ਲਓ ਨਾ। ਜਵਾਬ 'ਚ ਚਾਹਲ ਨੇ ਕਿਹਾ ਮਾਹੀ ਭਰਾ ਤੋਂ ਪੁੱਛਾਂਗੇ ਤਾਂ ਬਹੁਤ ਕੁੱਟ ਪਵੇਗੀ। ਧੋਨੀ ਨੇ ਵੀ ਇਸ ਦੌਰਾਨ ਕੁਲਦੀਪ ਤੋਂ ਸਵਾਲ ਪੁੱਛਿਆ ਦੱਸੋ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ, ਤਾਂ ਕੁਲਦੀਪ ਨੇ ਕਿਹਾ ਮੈਂ ਗੱਲ ਨਹੀਂ ਬਲਕਿ ਕਿਸ਼ੋਰ ਕੁਮਾਰ ਦੇ ਗਾਣੇ ਸੁਣ ਰਿਹਾ ਹਾਂ। ਜ਼ਿਕਰਯੋਗ ਹੈ ਕਿ ਭਾਰਤ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡਣਾ ਹੈ।