IPL ਨੂੰ ਲੈ ਕੇ CEO ਰਾਹੁਲ ਜੌਹਰੀ ਦਾ ਵੱਡਾ ਬਿਆਨ, ਮਾਨਸੂਨ ਸੀਜ਼ਨ ਤੋਂ ਬਾਅਦ ਹੋ ਸਕਦੈ ਟੂਰਨਾਮੈਂਟ

05/21/2020 12:08:26 PM

ਸਪੋਰਟਸ ਡੈਸਕ—  ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ’ਚ ਇਸ ਸਮੇਂ ਵੀ ਸਕੰਟ ਦੇ ਬੱਦਲ ਮੰਡਰਾ ਰਹੇ ਹਨ। ਜਿਸ ਦੇ ਤਹਿਤ ਵਿਸ਼ਵ ਭਰ ਦੇ ਦੇਸ਼ਾਂ ਨੇ ਆਪਣੇ ਸੂਬਿਆਂ ’ਚ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਸੀ। ਉਥੇ ਹੀ ਜੇਕਰ ਖੇਡ ਦੀ ਦੁਨੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਸਾਰੀ ਪ੍ਰਤਿਯੋਗਤਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਅਜਿਹੇ ’ਚ ਹੁਣ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਚੰਗੀ ਖਬਰ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿੱਥੇ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੇ ਆਈ. ਪੀ. ਐੱਲ. ਦੇ ਸ਼ੁਰੂ ਹੋਣ ਦੇ ਬਾਰੇ ’ਚ ਮਹੱਤਵਪੂਰਨ ਜਾਣਕਾਰੀ ਦਿੱਤੀ।  

ਦਰਅਸਲ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਬੁੱਧਵਾਰ ਨੂੰ ਇਕ ਸੈਮੀਨਾਰ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ, ‘ਹਰ ਇਕ ਵਿਅਕਤੀ ਨੂੰ ਆਪਣੀ ਸੁਰੱਖਿਆ ’ਤੇ ਫੈਸਲਾ ਕਰਨ ਦਾ ਅਧਿਕਾਰ ਹੈ ਅਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ‘ਉਨ੍ਹਾਂ ਨੇ ਕਿਹਾ, ‘ਇਸ ਪੂਰੇ ਮਾਮਲੇ ’ਚ ਭਾਰਤ ਸਰਕਾਰ ਸਾਡਾ ਮਾਰਗਦਰਸ਼ਨ ਕਰੇਗੀ, ਅਸੀਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ। ਵਿਵਹਾਰਕ ਰੂਪ ਨਾਲ ਗੰਭੀਰ ਕ੍ਰਿਕਟ ਗਤੀਵਿਧੀਆਂ ਮਾਨਸੂਨ ਤੋਂ ਬਾਅਦ ਹੀ ਸ਼ੁਰੂ ਹੋ ਪਾਵੇਗੀ।‘ ਭਾਰਤ ’ਚ ਮਾਨਸੂਨ ਜੂਨ ਤੋਂ ਸਤੰਬਰ ਤੱਕ ਰਹਿੰਦਾ ਹੈ। ਹਾਲਾਂਕਿ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਜੇਕਰ ਆਸਟ੍ਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਆਈ. ਪੀ. ਐੱਲ. ਦਾ ਆਯੋਜਨ ਅਕਤੂਬਰ-ਨਵੰਬਰ ’ਚ ਕੀਤਾ ਜਾ ਸਕਦਾ ਹੈ।

ਜੌਹਰੀ ਨੇ ਕਿਹਾ,  ‘ਉਮੀਦ ਕਰਦੇ ਹਾਂ ਕਿ ਚੀਜ਼ਾਂ ’ਚ ਸੁਧਾਰ ਹੋਵੇਗਾ ਅਤੇ ਜ਼ਿਆਦਾ ਆਪਸ਼ਨਾਂ ਮਿਲਣਗੀਆਂ ਜੋ ਸਾਡੇ ਕੰਟਰੋਲ ’ਚ ਹੋਣਗੀਆਂ ਅਤੇ ਅਸੀਂ ਇਸ ਦੇ ਮੁਤਾਬਕ ਫੈਸਲੇ ਕਰਾਂਗੇ। ‘ ਆਈ. ਪੀ. ਐੱਲ. ਦੇ ਮਾਮਲੇ ’ਚ ਜੌਹਰੀ ਨੇ ਕਿਹਾ ਕਿ ਉਹ ਸਿਰਫ ਭਾਰਤੀ ਖਿਡਾਰੀਆਂ ਦੇ ਨਾਲ ਟੂਰਨਾਮੈਂਟ ਕਰਾਉਣ ਦੇ ਪੱਖ ’ਚ ਨਹੀਂ ਹਨ ਜੋ ਸੁਝਾਅ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਦੇ ਕਾਰਨ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਕਈ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਦਾ ਸਾਹਮਣਾ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੇ ਕਾਰਣ ਕਰਨਾ ਪੈ ਸਕਦਾ ਹੈ।

ਉਨ੍ਹਾਂ ਨੇ ਕਿਹਾ, ‘ਆਈ. ਪੀ. ਐੱਲ. ਦਾ ਮਜ਼ਾ ਹੀ ਇਹ ਹੈ ਕਿ ਦੁਨੀਆ ਭਰ ਦੇ ਸਭ ਤੋਂ ਉੱਚ ਖਿਡਾਰੀ ਇੱਥੇ ਆ ਕੇ ਖੇਡਦੇ ਹਨ ਅਤੇ ਸਾਰੇ ਇਸ ਮਹੱਤਵ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ। ਬੇਸ਼ੱਕ ਇਹ ਪੜਾਅ ਦਰ ਪੜਾਅ ਚੱਲਣ ਵਾਲੀ ਪ੍ਰਕਿਰਿਆ ਹੋਵੇਗੀ ਇਸ ਲਈ ਤੁਸੀਂ ਕੱਲ੍ਹ ਹੀ ਚੀਜ਼ਾ ਦੇ ਇਕ ਸਮਾਨ ਹੋਣ ਦੀ ਉਮੀਦ ਨਹੀਂ ਕਰ ਸਕਦੇ। ‘ਜੌਹਰੀ ਨੇ ਕਿਹਾ, ‘ਸਾਨੂੰ ਦੇਖਣਾ ਹੋਵੇਗਾ ਕਿ ਸਰਕਾਰ ਦਾ ਵਿਚਾਰ ਕੀ ਹੈ। ਅਜੇ ਹਵਾਈ ਸੇਵਾ ਨਹੀਂ ਚੱਲ ਰਹੀ। ਇਕ ਸਮਾਂ ਹਵਾਈ ਸੇਵਾ ਸ਼ੁਰੂ ਹੋਵੇਗੀ ਅਤੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਆਪ ਨੂੰ ਵੱਖ ਰੱਖਣਾ ਹੋਵੇਗਾ। ‘

Davinder Singh

This news is Content Editor Davinder Singh