ਨਿਊਜ਼ੀਲੈਂਡ ਕ੍ਰਿਕਟ 2020-21 ਦਾ ਕੇਂਦਰੀ ਇਕਰਾਰਨਾਮਾ ਜਾਰੀ

05/16/2020 2:31:27 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਦੁਨੀਭਰ 'ਚ ਕ੍ਰਿਕਟ ਮੈਚ ਬੰਦ ਹਨ ਪਰ ਕ੍ਰਿਕਟ ਨਾਲ ਜੁੜੀ ਮੈਦਾਨ ਤੋਂ ਬਾਹਰ ਦੀਆਂ ਗਤੀਵਿਧਿਆਂ ਜਾਰੀ ਹੈ। ਅਪ੍ਰੈਲ ਦੇ ਆਖਰੀ ਦਿਨਾਂ 'ਚ ਆਨਲਾਈਨ ਐਵਾਰਡ ਦਾ ਐਲਾਨ ਕਰਨ ਵਾਲੇ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਹੁਣ 2020-21 ਸੀਜ਼ਨ ਦੇ ਲਈ ਕੇਂਦਰੀ ਇਕਰਾਰਨਾਮੇ ਦੇ ਲਈ ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ 'ਚ ਕਾਈਲ ਜੈਮਿਸਨ ਦਾ ਨਾਂ ਖਾਸ ਹੈ। ਜੈਮਿਸਨ ਨੇ ਫਰਵਰੀ 'ਚ ਭਾਰਤ ਵਿਰੁੱਧ ਵਨ ਡੇ ਤੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਸ਼ੁੱਕਰਵਾਰ 15 ਮਈ ਨੂੰ 20 ਖਿਡਾਰੀਆਂ ਦੀ ਲਿਸਟ ਜਾਰੀ ਕੀਤੀ। ਜਿਨ੍ਹਾਂ 'ਚ ਨਵੇਂ ਸੀਜਨ ਦੇ ਲਈ ਕੰਟ੍ਰੈਕਟ ਆਫਰ ਕੀਤਾ ਗਿਆ ਹੈ। ਇਸ ਲਿਸਟ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਰਾਸ ਟੇਲਰ, ਟਿਮ ਸਾਊਦੀ, ਟ੍ਰੇਂਟ ਬੋਲਟ, ਟਾਮ ਲੈਥਮ ਵਰਗੇ ਟੀਮ ਦੇ ਨਿਯਮਿਤ ਖਿਡਾਰੀ ਹਨ।


ਬੋਰਡ ਨੇ ਇਸ ਵਾਰ 3 ਨਵੇਂ ਖਿਡਾਰੀਆਂ ਨੂੰ ਕੰਟ੍ਰੈਕਟ ਦਿੱਤਾ ਹੈ। ਕਾਈਲ ਜੈਮਿਸਨ, ਏਜਾਜ ਪਟੇਲ ਤੇ ਡੇਵਨ ਕਾਨਵੇ ਨੂੰ ਪਹਿਲੀ ਵਾਰ ਕੰਟ੍ਰੈਕਟ ਮਿਲਿਆ ਹੈ। ਇਸ 'ਚ ਸਿਰਫ ਕਾਨਵੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ। ਦੱਖਣੀ ਅਫਰੀਕਾ ਦੇ ਰਹਿਣ ਵਾਲੇ ਕਾਨਵੇ ਨੂੰ ਮਾਰਚ 'ਚ ਹੀ ਆਈ. ਸੀ. ਸੀ. ਨੇ ਨਿਊਜ਼ੀਲੈਂਡ ਦੇ ਲਈ ਖੇਡਣ ਦੀ ਇਜ਼ਾਜਤ ਦਿੱਤੀ ਸੀ। ਉਸ ਨੂੰ ਨਿਊਜ਼ੀਲੈਂਡ ਦਾ ਨੂੰ 'ਡਾਮੇਸਿਟਕ ਕ੍ਰਿਕਟਰ ਆਫ ਦਿ ਈਅਰ' ਚੁਣਿਆ ਗਿਆ ਸੀ।

Gurdeep Singh

This news is Content Editor Gurdeep Singh