ਕਾਰਲਸਨ ਨੇ ਜਿੱਤਿਆ ਨਾਰਵੇ ਸ਼ਤਰੰਜ ਦਾ ਖ਼ਿਤਾਬ, ਆਨੰਦ ਰਹੇ ਤੀਜੇ ਸਥਾਨ 'ਤੇ

06/11/2022 11:39:56 AM

ਸਟਾਵੰਗਰ, ਨਾਰਵੇ (ਨਿਕਲੇਸ਼ ਜੈਨ)- ਨਾਰਵੇ ਸ਼ਤਰੰਜ ਦੇ 10ਵੇਂ ਐਡੀਸ਼ਨ ਦਾ ਖ਼ਿਤਾਬ ਰਿਕਾਰਡ ਪੰਜਵੀਂ ਵਾਰ ਮੌਜੂਦਾ ਚੈਂਪੀਅਨ ਮੇਜ਼ਬਾਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਆਪਣੇ ਨਾਂ ਕਰ ਲਿਆ। ਕਾਰਲਸਨ ਨੇ ਪਿਛਲੇ 4 ਖ਼ਿਤਾਬ ਤਾਂ ਲਗਾਤਾਰ ਆਪਣੇ ਨਾਂ ਕੀਤੇ ਹਨ। 

ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਨੂੰ ਸਟ੍ਰਾਈਕ ਨਹੀਂ ਦੇਣ ਦੇ ਮਾਮਲੇ 'ਤੇ ਹਾਰਦਿਕ ਪੰਡਯਾ 'ਤੇ ਭੜਕੇ ਆਸ਼ੀਸ਼ ਨੇਹਰਾ, ਕਿਹਾ...

ਆਖ਼ਰੀ ਰਾਊਂਡ 'ਚ ਕਾਰਲਸਨ ਨੇ ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਨਾਲ ਕਲਾਸਿਕਲ ਮੁਕਾਬਲਾ ਡਰਾਅ ਖੇਡ ਕੇ ਤੇ ਉਸ ਤੋਂ ਬਾਅਦ ਟਾਈਬ੍ਰੇਕ ਜਿੱਤ ਕੇ 1.5 ਅੰਕ ਬਣਾਏ ਤੇ ਕੁਲ 16.5 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੇ ਜਦਕਿ ਆਨੰਦ ਨੂੰ ਹਰਾ ਕੇ ਖ਼ਿਤਾਬ ਦੇ ਨਜ਼ਦੀਕ ਪਹੁੰਚੇ ਅਜਰਬੈਜਾਨ ਦੇ ਸ਼ਾਖਿਰਯਾਰ ਮਮੇਦਯਾਰੋਵ ਨੂੰ ਆਖ਼ਰੀ ਰਾਊਂਡ 'ਚ ਟਾਈਬ੍ਰੇਕ ਦੇ ਦੌਰਾਨ ਹਮਵਤਨ ਤੈਮੂਰ ਰਦਜਾਬੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਸਿਰਫ਼ 1 ਅੰਕ ਜੋੜ ਕੇ 15.5 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਰਹੇ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਸਾਈਕਲਿਸਟ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਕੋਚ ਦਾ ਕਰਾਰ ਖ਼ਤਮ, ਸਲੋਵੇਨੀਆ ਤੋਂ ਵਾਪਸ ਬੁਲਾਈ ਟੀਮ

ਭਾਰਤ ਦੇ ਵਿਸ਼ਵਨਾਥਨ ਨੇ ਆਖ਼ਰੀ ਰਾਊਂਡ 'ਚ ਨਾਰਵੇ ਦੇ ਆਰਯਨ ਤਾਰੀ ਨੂੰ ਟਾਈਬ੍ਰੇਕ 'ਚ ਹਰਾ ਕੇ 1.5 ਅੰਕ ਹਾਸਲ ਕੀਤੇ ਤੇ ਉਹ 14.05 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਰਹੇ। ਆਖ਼ਰੀ ਰਾਊਂਡ 'ਚ ਫਰਾਂਸ ਦੇ ਮਕਸੀਮ ਲਾਗਰੇਵ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਮਾਤ ਦੇ ਕੇ 14 ਅੰਕਾਂ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ ਜਦਕਿ ਯੂ. ਐੱਸ. ਦੇ ਵੇਸਲੀ ਸੋ ਨੇ ਚੀਨ ਦੇ ਵਾਂਗ ਹਾਊ ਨੂੰ ਹਰਾ ਕੇ 12.5 ਅੰਕਾਂ ਦੇ ਨਾਲ ਪੰਜਵਾਂ ਸਥਾਨ ਹਾਸਲ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh